ਉਸੇ ਤਰਾਂ ਹਰੀ ਕਾਇਮ ਹੈ । ਹਿੰਦੁਸਤਾਨ ਦੀਆਂ ਹੋਰ ਬੋਲੀਆਂ ਬੇਸ਼ਕ ਕਿੰਨੇ ਰੌਲੇ ਰੱਪਿਆਂ ਵਿਚ ਹੋਣ, ਪਰ ਪੰਜਾਬ ਦੀ ਬੋਲੀ ਉਹੋ ਪੰਜਾਬੀ ਹੈ, ਜਿਸ ਨੇ ਇਸ ਦੀਆਂ ਨਦੀਆਂ ਦੇ ਕਿਨਾਰਿਆਂ ਉਪਰ ਜਨਮ ਲਿਆ ਸੀ ਅਤੇ ਜਿਸਦਾ ਖੁਰਾ ਰਿਗ ਵੇਦ ਦੇ ਮੰਤ੍ਰਾਂ ਤੋਂ ਹੁਣ ਤਕ ਤੁਰਿਆ ਆ ਰਿਹਾ ਹੈ। ਮੈਨੂੰ ਯਕੀਨ ਹੈ, ਕਿ ਇਸੇ ਬੋਲੀ ਨੇ, ਕਦੇ ਨਾ ਕਦੇ ਸਾਰੇ ਵਰਤਮਾਨ ਵਖੇਵਿਆਂ ਨੂੰ ਦੂਰ ਕਰ ਕੇ ਸਭਨਾਂ ਪੰਜਾਬੀਆਂ ਨੂੰ ਇਕ ਸ਼ਾਮਿਆਨੇ ਥੱਲੇ ਲਿਆ ਬਹਾਉਣਾ ਹੈ। ਉਹ ਦਿਨ ਕੋਈ ਐਨਾ ਦੁਰੇਡਾ ਨਹੀਂ, ਜਦੋਂ ਮੇਰੇ ਪੰਜਾਬੀ ਨੌਜਵਾਨਾਂ ਤੇ ਦਾਨਸ਼ਮੰਦਾਂ ਨੇ ਸਾਰੇ ਹਿੰਦੁਸਤਾਨ ਸਗੋਂ ਦੁਨੀਆ ਭਰ ਲਈ ਸੜਕ ਸਾਫ਼ ਕਰਨੀ ਹੈ। ਉਨਾਂ ਦਾ ਇਖ਼ਲਾਕ ਅਸਮਾਨ ਜਿੱਡਾ ਉੱਚਾ ਹੋ ਜਾਏਗਾ, ਉਨਾਂ ਦੀਆਂ ਖੋਜਾਂ, ਉਦਾਰ ਦਿਲੀਆਂ ਤੇ ਉੱਚ ਖਿਆਲੀਆਂ ਨੇ ਪੰਜਾਬ ਦਾ ਬੇੜਾ ਪਾਰ ਕਰ ਦੇਣਾ ਹੈ ਅਤੇ ਉਨਾਂ ਦੀ ਤੰਦਰੁਸਤੀ, ਉਨ੍ਹਾਂ ਦਾ ਹੁਸਨ, ਪਿਆਰ, ਨੇਕ ਨੀਯਤੀ ਤੇ ਹਮਦਰਦੀ ਦੁਨੀਆ ਲਈ ਨਮੂਨਾ ਬਣਨਗੇ । ਮੇਰੇ ਸਾਰੇ ਜਤਨ ਭੀ, ਮੇਰੇ ਉਸੇ ਸੁਪਨੇ ਨੂੰ ਸਚਿਆਂ ਹੁੰਦਾ ਵੇਖਣ ਦਾ ਇਕ ਹੰਭਲਾ ਜਿਹਾ ਹਨ ।
ਪੰਜਾਬੀ ਬੋਲੀ ਨਾਲ ਭਾਵੇਂ ਮੈਨੂੰ ਜ਼ਾਤੀ ਤੌਰ ਤੇ ਕਿੰਨਾ ਵੀ ਗੂੜ੍ਹਾ ਪਿਆਰ ਹੈ, ਪਰ ਅਪਣੇ ਆਪ ਵਿਚ ਇਸ ਦਾ ਕੇਸ ਡਾਢਾ ਫਿਕਰ ਮੰਦ ਕਰਨ ਵਾਲਾ ਹੈ । ਪੰਜਾਬ ਵਿਚ ਜਿੰਨਾ ਚਿਰ ਦਫ਼ਤ੍ਰੀ ਜ਼ਬਾਨ ਫ਼ਾਰਸੀ ਰਹੀ, ਤਦੋਂ ਤਕ ਕੋਈ ਭੀ ਇਸ ਦਾ ਵਿਰੋਧੀ ਨਹੀਂ ਸੀ; ਹਿੰਦੂ, ਮੁਸਲਮਾਨ ਸਿਖ ਇਸ ਦੀ ਸਾਂਝੀ ਸੇਵਾ ਕਰ ਰਹੇ ਸਨ । ਜਦ ਉਰਦੂ ਨੂੰ ਅਦਾਲਤੀ ਬੋਲੀ ਬਣਾਇਆ ਗਿਆ, ਤਦ ਪੰਜਾਬੀ ਨਾਲ ਇਕ ਫਿਰਕੇ ਦਾ ਪਿਆਰ ਵੰਡਿਆ ਗਿਆ, ਅਤੇ ਵੀਹਵੀਂ ਸਦੀ ਦੇ ਚੜ੍ਹਦਿਆਂ ਤੋਂ ਇਹ ਪਿਆਰ ਉੱਕਾ ਹੀ ਖੁੱਸ ਗਿਆ । ਸਿੱਖ ਪੰਥ ਨੇ ਇਸ ਨੂੰ ਅਪਣਾ ਤਾਂ ਲਿਆ, ਪਰ ਉਨ੍ਹਾਂ ਦੀ ਪੰਜਾਬੀ ਧਰਮ