ਸਮੱਗਰੀ 'ਤੇ ਜਾਓ

ਪੰਨਾ:ਕੇਸਰ ਕਿਆਰੀ.pdf/165

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੮. ਮੇਰੇ ਗੀਤ.

(ਗ਼ਜ਼ਲ)

੧. ਮੇਰੇ ਗੀਤ ਨੇ ਰੰਗਾ ਰੰਗ ਦੇ,
ਕਦੇ ਭੁੜਕ ਉੱਠਣ, ਕਦੇ ਸੰਗਦੇ ।
ਕਦੇ ਉੱਠਾਂ, ਕਦੇ ਬਹਾਲਦੇ,
ਕਦੇ ਡਿਗ ਪਾਂ, ਕਦੇ ਸੰਭਾਲਦੇ ।
ਕਦੇ ਖੀਵੀ ਹੋ ਹੋ ਗਾਨੀ ਆਂ,
ਕਦੇ ਅਪਣਾ ਆਪ ਲੁਕਾਨੀ ਆਂ ।
ਕਦੇ ਚੁੱਪ ਕਰਨ ਕਦੇ ਧੜਕਦੇ,
ਮੇਰੇ ਗੀਤ ਕਲੇਜੇ ਰੜਕਦੇ ।

੨. ਮੇਰੇ ਗੀਤ ਨੇ ਭਰ ਭਰ ਡੁਲ੍ਹਦੇ,
ਮੈਂ ਭੁੱਲਾਂ, ਇਹ ਨਹੀਂ ਭੁੱਲਦੇ ।
ਕੀ ਜਾਣਾਂ, ਕਿੱਥੋਂ ਆਏ ਨੇਂ,
ਕਿਸ ਨਾਲ ਮੇਰੇ ਚੰਬੜਾਏ ਨੇਂ ।
ਮੈਂ ਸਿਖਰੇ ਚੜ੍ਹ ਗਈ ਥੱਲਿਓਂ,
ਪਰ ਭਰਮ ਨ ਖੁਲ੍ਹੇ ਪੱਲਿਓਂ ।
ਕੋਈ ਗੁੱਝੇ ਭਾਂਬੜ ਭੜਕਦੇ,
ਮੇਰੇ ਗੀਤ ਕਲੇਜੇ ਰੜਕਦੇ ।

-੧੩੪-