ਪੰਨਾ:ਕੇਸਰ ਕਿਆਰੀ.pdf/17

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰਚਾਰ ਦਾ ਹਥਠੋਕਾ ਬਣ ਗਈ; ਪੰਜਾਬੀ ਦਾ ਲਬੋ ਲਹਿਜਾ ਹੋਰ ਦਾ ਹੋਰ ਹੋ ਗਿਆ, ਲਿਬਾਸ ਐਸਾ ਵੱਟਿਆ, ਕਿ ਉਸ ਦੀ ਸ਼ਕਲ ਸੂਰਤ ਭੀ ਪਛਾਣਨੀ ਔਖੀ ਹੋ ਗਈ।

ਤਾਲੀਮੀ ਲੋੜਾਂ ਵਾਸਤੇ ਪੰਜਾਬੀ ਬੋਲੀ ਉੱਤੋਂ ਨਵਾਂ ਰੰਗ ਉਤਰ ਤਾਂ ਗਿਆ, ਪਰ ਉਹ ਤਜਾਰਤੀ ਗ਼ਰਜ਼ਾਂ ਦਾ ਅੱਡਾ ਬਣ ਗਈ, ਨਿਰੋਲ ਪੰਜਾਬੀ ਦੇ ਪਿਆਰ ਦੀ ਖ਼ਾਤਰ ਕਿਸੇ ਨੇ ਉਸ ਦੀ ਸੇਵਾ ਨਹੀਂ ਕੀਤੀ। ਉਪਰੋਂ ਅਫਸੋਸ ਦੀ ਗਲ ਇਹ ਹੈ, ਕਿ ਤਜਾਰਤੀ ਲੋੜਵੰਦਾਂ ਵਲੋਂ ਅਜੇ ਤਕ ਇਸ ਦੇ ਤਾਲੀਮੀ ਕੋਰਸ ਭੀ ਨੇਪਰੇ ਨਹੀਂ ਚਾੜ੍ਹੇ ਜਾ ਸਕੇ।

ਗਲ ਕੀ ਕੋਈ ਨਿੱਗਰ ਤੇ ਸੁਚੱਜਾ ਕਦਮ ਤੇ ਕੋਈ ਲਗਾਤਾਰ ਕੋਸ਼ਸ਼ ਪੰਜਾਬੀ ਵਾਸਤੇ ਚੰਗੀ ਤਰ੍ਹਾਂ ਸ਼ੁਰੂ ਨਹੀਂ ਹੋ ਸਕੀ। ਨਾਮਵਰੀ ਦੇ ਚਾਹਵਾਨਾਂ ਨੇ ਜੋ ਹੱਥ ਪੈਰ ਮਾਰੇ, ਉਨਾਂ ਦੇ ਸੀਨੇ ਵਿਚ ਦਰਦ ਦਾ ਅਭਾਵ ਸੀ। ਜੇ ਕਿਸੇ ਸੱਚਾ ਦਰਦ ਰੱਖਣ ਵਾਲੇ ਵਿਦਵਾਨ ਸਕਾਲਰ ਅਗੇ ਰੋਣਾ ਰੋਇਆ ਜਾਵੇ, ਤਾਂ ਹੱਸ ਕੇ ਟਾਲ ਛੱਡਦੇ ਹਨ; ਨਾਂ ਉਨਾਂ ਪਾਸ ਰੇਤ ਵਿਚੋਂ ਸੋਨਾ ਚੁਣਨ ਦੀ ਹਿੰਮਤ ਹੈ, ਤੇ ਨਾ ਆਪਣੇ ਹੋਰ ਹੋਰ ਆਰਥਿਕ ਰੁਝੇਵਿਆਂ ਵਿਚੋਂ ਵਿਹਲ ਕੱਢ ਸਕਦੇ ਹਨ। ਮੇਰੇ ਵਰਗਾ ਨਿਹੱਥਾ ਬੰਦਾ, ਇਹੋ ਜਿਹੀ ਹਾਲਤ ਨੂੰ ਵੇਖ ਕੇ, ਰਸੂਖ ਰੱਖਣ ਵਾਲੇ ਨੇਕ ਦਿਲ ਦਰਦੀਆਂ ਦੀ ਅਣਖ ਨੂੰ ਨਿਮ੍ਰਤਾ ਨਾਲ ਸੁਚੇਤ ਕਰਾਣ ਤੋਂ ਵਧ ਹੋਰ ਕੀ ਕਰ ਸਕਦਾ ਹੈ।


੩.


ਪੰਜਾਬ ਦੀ ਕਲਚਰ, ਰਹਿਣੀ ਬਹਿਣੀ, ਮਿਲ ਵਰਤਣ ਤੇ ਸੁਭਾਉ ਦੀ ਰੁਚੀ ਨੂੰ ਉਸ ਦੀ ਪੇਂਡੂ ਜੀਵਨ-ਪੁਸਤਕ ਵਿਚੋਂ ਹੀ ਵਾਚਿਆ ਜਾ ਸਕਦਾ ਹੈ, ਵਧੇਰਾ ਸਮਝਦਾਰ ਤੇ ਵਿਹਾਰੀ ਤਬਕਾ ਤਾਂ

=ਸ=