ਪੰਨਾ:ਕੇਸਰ ਕਿਆਰੀ.pdf/174

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩. ਤੂੰ ਜੀਉਂਦਾ ਹੈਂ, ਮੈਂ ਜੀਣਾ ਹੈ,
ਤੈਨੂੰ ਲਭ ਕੇ ਪਾਣੀ ਪੀਣਾ ਹੈ ।
ਜੇ ਤੇਰੀ ਚਾਲ ਤਿਖੇਰੀ ਹੈ,
ਮੇਰੀ ਭੀ ਮਜ਼ਲ ਲਮੇਰੀ ਹੈ,
ਇਕ ਦਿਨ ਐਸਾ ਆ ਜਾਣਾ ਹੈ,
ਤੈਨੂੰ ਆਪ ਸ਼ਰਮ ਪਈ ਆਵੇਗੀ,
ਮੈਨੂੰ ਹਫਿਆ ਤਕ ਕੇ ਹੱਸ ਪਏਂਗਾ,
ਹਸ ਹਸ ਕੇ ਗਲੇ ਲਗਾਣਾ ਹੈ,
ਤੂੰ ਨਸ, ਭਜ, ਲੁਕ ਛਿਪ ਬੇਸ਼ਕ ਲੈ,
ਓੜਕ ਤੂੰ ਫੜਿਆ ਜਾਣਾ ਹੈ ।

-੧੪੩-