ਪੰਨਾ:ਕੇਸਰ ਕਿਆਰੀ.pdf/179

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੬. ਜੀਵਨ ਜੋਤ.

(ਗ਼ਜ਼ਲ)

ਜਗਤ ਵਿਚ ਜੀ ਕੇ, ਜਿਊਂਦਾ ਰਹਿਣ ਦੇ ਸਾਮਾਨ ਪੈਦਾ ਕਰ,
ਜੋ ਮਰ ਕੇ ਭੀ ਅਮਰ ਹੋ ਜਾਇ, ਐਸੀ ਜਾਨ ਪੈਦਾ ਕਰ ।

ਸਮੁੰਦਰ ਤੋਂ ਨਿਖੜ ਕੇ ਭੀ, ਤੂੰ ਕਤਰਾ ਹੈਂ ਸਮੁੰਦਰ ਦਾ,
ਉਛਾਲਾ ਮਾਰ ਕੇ ਇਸ ਵਿਚ, ਕੋਈ ਤੂਫ਼ਾਨ ਪੈਦਾ ਕਰ ।

ਤੂੰ ਜੀਵਨ ਹੈਂ ਜਹਾਨਾਂ ਦਾ, ਨ ਬਹੁ ਬੇਜਾਨ ਬੁਤ ਬਣ ਕੇ,
ਜੋ ਨਕਸ਼ਾ ਪਲਟ ਦੇ ਦੁਨੀਆਂ ਦਾ, ਉਹ ਘਮਸਾਨ ਪੈਦਾ ਕਰ ।

ਤੇਰਾ ਇਸ ਤੰਗ ਧਰਤੀ ਤੇ, ਗੁਜ਼ਾਰਾ ਹੈ ਬੜਾ ਮੁਸ਼ਕਿਲ,
ਸਤਾਰਾ ਬਣ ਕੇ, ਚਮਕਣ ਵਾਸਤੇ ਅਸਮਾਨ ਪੈਦਾ ਕਰ ।

ਨ ਬਣਿਆ ਬੇ-ਹਕੀਕਤ ਰਹੁ, ਹਕੀਕਤ-ਆਸ਼ਨਾ ਹੋ ਜਾ,
ਓ ਸੂਖਮ ! ਆਪਣੇ ਫੈਲਣ ਲਈ ਮੈਦਾਨ ਪੈਦਾ ਕਰ ।

-੧੪੮-