ਪੰਨਾ:ਕੇਸਰ ਕਿਆਰੀ.pdf/181

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੭. ਜਾਗ.

(ਗੀਤ)

੧. ਜਾਗ ਮੇਰੇ ਨੌ ਨਿਹਾਲ ! ਉਠ ਕੇ ਬੈਠ ਹੋਸ਼ ਨਾਲ ।
ਜਾਗ ਮੇਰੇ ਦੂਲੇ ਸ਼ੇਰ, ਜਾਗ, ਹੋ ਗਈ ਸਵੇਰ ।
ਫੈਲਿਆ ਚੁਫੇਰੇ ਨੂਰ, ਹੋਇਆ ਅੰਧਕਾਰ ਦੂਰ ।
ਜ਼ਿੰਦਗੀ ਨੇ ਛੋਹੇ ਰਾਗ, ਜਾਗ ਮੇਰੇ ਲਾਲ ! ਜਾਗ ।

੨. ਜਾਗ ਮੇਰੇ ਨੌਜਵਾਨ ! ਜਾਗਦਾ ਹੈ ਸਭ ਜਹਾਨ ।
ਹੋ ਚੁਕੇ ਨੇਂ ਸਾਵਧਾਨ, ਚੀਨ, ਰੂਸ ਤੇ ਇਰਾਨ ।
ਲਗ ਪਏ ਨੇਂ ਖੁਣਸ ਖਾਣ, ਤੁਰਕ, ਅਰਬ ਤੇ ਪਠਾਣ ।
ਸੌਂ ਉਠੇ ਨੇਂ ਸਭ ਦੇ ਭਾਗ, ਜਾਗ ਮੇਰੇ ਲਾਲ ! ਜਾਗ ।

੩. ਜਾਗ, ਉਠ ਕੇ ਮਾਰ ਝਾਤ, ਵਟ ਗਈ ਹੈ ਕਾਇਨਾਤ ।
ਖੁਲ ਗਏ ਨਵੇਂ ਬਜ਼ਾਰ, ਹੋ ਰਹੀ ਏ ਢਾ ਉਸਾਰ ।
ਮਰ ਕੇ ਜੀ ਉਠੇ ਜਵਾਨ, ਤੁਰ ਪਏ ਨੇਂ ਕਾਰਵਾਨ ।
ਤੂੰ ਭੀ ਉਠ ਕੇ ਮੋੜ ਵਾਗ, ਜਾਗ ਮੇਰੇ ਲਾਲ ! ਜਾਗ ।

-੧੫੦-