ਸਮੱਗਰੀ 'ਤੇ ਜਾਓ

ਪੰਨਾ:ਕੇਸਰ ਕਿਆਰੀ.pdf/182

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪. ਤੇਰੀ ਜਾਗ ਦੀ ਉਡੀਕ, ਹੋ ਰਹੀ ਏ ਦੂਰ ਤੀਕ ।
ਦੇਖ ਦੇਖ ਤੇਰੀ ਝੋਕ, ਤਲਮਲਾ ਰਹੇ ਨੇਂ ਲੋਕ ।
ਡਰ ਹੈ ਤੇਰੀ ਨੀਂਦ ਨਾਲ, ਰੁਕ ਨ ਜਾਇ ਸਭ ਦੀ ਚਾਲ ।
ਛੂ ਨ ਜਾਇ ਤੇਰੀ ਲਾਗ਼, ਜਾਗ ਮੇਰੇ ਲਾਲ ! ਜਾਗ ।

੫. ਉਠ ਕੇ ਦੇਖ ਘਰ ਦਾ ਹਾਲ, ਉਡ ਰਹੀ ਏ ਕੀ ਗੁਲਾਲ ।
ਚਲ ਰਹੀ ਏ ਛੁਰੀ ਕਟਾਰ, ਸਾੜ, ਫੂਕ, ਮਾਰ ਮਾਰ ।
ਬੰਦ ਨੇ ਅਮਨ ਦੇ ਰਾਹ, ਰੁਕ ਗਏ ਨੇਂ ਸਭ ਦੇ ਸਾਹ ।
ਹੋ ਗਿਆ ਵਿਰਾਨ ਬਾਗ਼, ਜਾਗ ਮੇਰੇ ਲਾਲ ! ਜਾਗ ।

੬. ਦੀਨ ਧਰਮ ਦੀ ਲੈ ਓਟ, ਪਲ ਰਹੇ ਨੇਂ ਕਰੜ ਝੋਟ ।
ਆਇਆ ਮਜ਼ਹਬੀ ਜਨੂਨ, ਹੋ ਗਏ ਸੁਫ਼ੈਦ ਖੂਨ ।
ਸਿਰ ਤੇ ਭੂਤ ਹੈ ਸਵਾਰ, ਵਗ ਗਈ ਖ਼ੁਦਾ ਦੀ ਮਾਰ ।
ਸਭ ਦੇ ਫਿਰ ਗਏ ਦਿਮਾਗ਼, ਜਾਗ ਮੇਰੇ ਲਾਲ ! ਜਾਗ ।

-੧੫੧-