ਪੰਨਾ:ਕੇਸਰ ਕਿਆਰੀ.pdf/186

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੯. ਦੋਹੜਾ.

ਬੇਕਦਰਾਂ ਦੇ ਵੱਸ, ਦਿਲ ਪਾ ਕੇ,
(ਅਸਾਂ) ਸੱਲ ਸਹਾਰੇ ਚੋਖੇ,

ਨੈਣਾਂ ਤੱਤਿਆਂ ਦਾ ਕੀ ਕਰੀਏ,
(ਜਿਹੜੇ) ਮੁੜ ਮੁੜ ਖਾਵਣ ਧੋਖੇ,

ਨਾ ਦਰਵਾਜ਼ੇ ਖੁਲ੍ਹਦੇ ਸਾਨੂੰ,
(ਨਾ) ਹੋਵਣ ਬੰਦ ਝਰੋਖੇ,

ਮਰਨ ਜੀਉਣ ਦੀ ਵਿਚਲੀ ਜੂਨੇ,
(ਅਸਾਂ) ਵੇਖੇ ਚੁਹਲ ਅਨੋਖੇ ।

-੧੫੫-