ਪੰਨਾ:ਕੇਸਰ ਕਿਆਰੀ.pdf/189

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੧. ਜੰਗਲ ਦਾ ਫੁੱਲ.

੧. ਓ ਭੌਂ ਭੌਂ ਕੇ ਤਕਦੇ ਪਏ ਰਾਹੀਆ !
ਗਲੇਡੂ ਭਰੀ, ਕਿਉਂ ਹੈ ਤੂੰ ਜਾ ਰਿਹਾ ?
ਕੀ ਫੜਨਾ ਏਂ ਕੁਦਰਤ ਦੀਆਂ ਗ਼ਲਤੀਆਂ ?
ਕੀ ਗਿਣਨਾ ਏਂ ਕਿਸਮਤ ਦੀਆਂ ਸਖ਼ਤੀਆਂ ?
ਤੂੰ ਕੀ ਸਮਝਿਆ ? ਰੂਪ ਜੋਬਨ ਮੇਰਾ-
ਉਜਾੜਾਂ 'ਚਿ ਮਾਣੇ ਬਿਨਾਂ ਰੁਲ ਗਿਆ ?
ਦਿਲੀ ਵਲਵਲੇ ਸੌਂ ਗਏ ਜਾਗ ਕੇ ?
ਨਿਗਹ ਭਰ ਕੇ ਝਾਤੀ ਨ ਪਾਈ ਕਿਸੇ ?
ਨ ਦਿਲਬਰ ਦਾ ਢੋਆ ਬਣਾਇਆ ਕਿਸੇ ?
ਨ ਲਿਟ ਦੀ ਬਗ਼ਲ ਵਿਚ ਬਹਾਇਆ ਕਿਸੇ ?
ਕਿਸੇ ਸੁੰਦਰੀ ਦੀ ਸਜੀ ਸੇਜ ਤੇ-
ਮਜ਼ੇ ਨ ਲਏ ਰਾਤ ਭਰ ਲੇਟ ਕੇ ?
ਨ ਮੰਦਰ ਕਿਸੇ ਵਿਚ ਚੜ੍ਹਾਇਆ ਗਿਆ ?
ਕਿਸੇ ਕਬਰ ਤੇ ਨਾ ਵਿਛਾਇਆ ਗਿਆ ?

੨. ਸਜਨ ! ਐਡੀ ਛੇਤੀ ਨ ਹੋ ਜਾ ਦੁਖੀ,
ਕਿ ਦੁਨੀਆਂ ਹੈ ਮੇਰੀ ਅਨੋਖੀ ਜਿਹੀ ।
ਕੀ ਫੁਲ ਰਹਿ ਕੇ, ਜੰਗਲ ਦੇ ਵਿਚ ਫੁਲ ਨਹੀਂ ?
ਕੀ ਯੂਸੁਫ਼ ਦਾ ਖੂਹ ਵਿਚ ਕੋਈ ਮੁਲ ਨਹੀਂ ?

-੧੫੮-