ਪੰਨਾ:ਕੇਸਰ ਕਿਆਰੀ.pdf/19

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪਾਂਧੀ ਪਰਾਹੁਣਾ ਕਿਸੇ ਦੇ ਘਰ ਜਾ ਵੜੇ, ਤਾਂ ਆਦਰ ਨਾਲ ਬਹਾਇਆ ਜਾਂਦਾ ਸੀ। ਸਾਧੂ ਸੰਤ, ਸਾਈਂ ਫ਼ਕੀਰ ਉਤੇ ਸਭ ਦੀ ਸ਼ਰਧਾ ਸੀ। ਮੰਗਤਾ ਮੁਥਾਜ, ਸਾਂਹਸੀ, ਮਰਾਸੀ, ਭੋਜੂਕੀ ਭਰਾਈ ਸਭ ਨੂੰ ਰਜਵਾਂ ਖ਼ੈਰ ਪੈ ਜਾਂਦਾ ਸੀ; ਬੂਹੇ ਤੇ ਆਏ ਨੂੰ ਖ਼ਾਲੀ ਮੋੜਨਾ ਬੁਰਾ ਸਮਝਿਆ ਜਾਂਦਾ ਸੀ। ਲਾਗੀ ਲੋਕ ਭਾਵੇਂ ਖ਼ਿਦਮਤਗਾਰੀ ਦਾ ਹੀ ਕੰਮ ਕਰਦੇ ਸਨ, ਪਰ ਸਤਕਾਰ ਉਨਾਂ ਦਾ ਭੀ ਘਰ ਦੇ ਬੰਦਿਆਂ ਵਾਂਗ ਹੁੰਦਾ ਸੀ; ਇਨ੍ਹਾਂ ਦੇ ਘਰ ਕਾਜ ਹੋਵੇ, ਤਾਂ ਸਾਊ ਬਰਾਬਰ ਦਾ ਮੋਢਾ ਦੇਂਦੇ ਸਨ। ਨਜ਼ਾਮ ਕੁਝ ਇਹੋ ਜਿਹਾ ਸੀ, ਕਿ ਇਨ੍ਹਾਂ ਲੋਕਾਂ ਦੀ ਗੁਜ਼ਰਾਨ ਤੋਰਨ ਦੇ ਜ਼ਾਮਨ ਨਗਰ ਨਿਵਾਸੀ ਸਨ। ਜਿੰਨਾ ਕੰਮ ਕਿਸੇ ਪਾਸੋਂ ਲਿਆ ਜਾਂਦਾ ਸੀ, ਸੁਆਣੀਆਂ ਉਸਦਾ ਮੋੜ ਸਮੇਂ ਦੇ ਸਮੇਂ ਦਾਣੇ ਫੱਕੇ ਦੀ ਸ਼ਕਲ ਵਿਚ ਆਪਣੇ ਆਪ ਘਰ ਸੱਦ ਕੇ ਦੇ ਦੇਂਦੀਆਂ ਸਨ, ਤੇ ਏਹ ਲੋਕ ਸਾਰਾ ਵਰਹਾ ਅਸੀਸਾਂ ਹੀ ਦੇਂਦੇ ਰਹਿੰਦੇ ਸਨ। ਵਿਆਹ ਸ਼ਾਦੀਆਂ ਉਤੇ ਜਿੱਥੇ ਲਾਗੀਆਂ ਦੇ ਬੰਧਾਨ ਬੱਝੇ ਹੋਏ ਸਨ, ਉੱਥੇ ਮੰਦਰ, ਧਰਮਸਾਲਾਂ, ਮਸੀਤ, ਖਾਨਗਾਹ ਸਮਾਧ, ਦਾਇਰੇ ਆਦਿਕ ਦੇ ਲਾਗ ਭੀ ਬਰਾਬਰ ਕੱਢੇ ਜਾਂਦੇ ਸਨ। ਵੈਦ ਹਕੀਮ, ਸ਼ਾਹੂਕਾਰ, ਹਾਕਮ ਜਾਂ ਪਟਵਾਰੀ ਤੇ ਪੰਡਤ ਜਾਂ ਗੁਰੂ ਗੁਸਾਈਂ ਨਗਰ ਦੇ ਚਾਰ ਥੰਮ੍ਹ ਸਮਝੇ ਜਾਂਦੇ ਸਨ। ਨਫਰਤ, ਤਅਸਬ ਤੇ ਮਕਰ ਫ਼ਰੇਬ ਦਾ ਨਾਂ ਨਹੀਂ ਸੀ; ਲੁੁੱਚਾ ਲੰਡਾ ਅੱਖ ਉੱਚੀ ਨਹੀਂ ਸੀ ਕਰ ਸਕਦਾ, ਜੇ ਕੋਈ ਗੰਦਾ ਕੀੜਾ ਪੈਦਾ ਹੋ ਭੀ ਜਾਏ, ਤਾਂ ਪਿੰਡ ਵਿਚ ਉਸਦਾ ਰਹਿਣਾ ਔਖਾ ਹੋ ਜਾਂਦਾ ਸੀ।

ਇਸ ਸਾਰੀ ਖੁਲ੍ਹ ਡੁਲ੍ਹ ਤੇ ਅਮਨ ਚੈਨ ਦੀ ਜੀਵਨ ਤਾਰ ਸਾਦਗੀ ਤੇ ਬੇਲੋੜਾਪਨ ਸੀ। ਸਾਧਾਰਣ ਜਹੀ ਖ਼ੁਰਾਕ, ਮੋਟਾ ਠੁਲ੍ਹਾ ਪਰ੍ਹਾਵਾ, ਲੋਹੇ ਅਤੇ ਲੂਣ ਤੋਂ ਸਿਵਾ ਹਰੇਕ ਚੀਜ਼ ਆਪਣੇ ਘਰਾਂ ਵਿਚੋਂ ਹੀ ਪੈਦਾ ਹੋ ਜਾਂਦੀ ਸੀ। ਦਿਨ ਰਾਤ ਚਰਖ਼ੇ ਚਲਦੇ, ਖੱਦਰ,

=ਚ=