ਪੰਨਾ:ਕੇਸਰ ਕਿਆਰੀ.pdf/190

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀ ਦਿਲ ਵਿਚ ਲੁਕੀ ਕੋਈ ਦੌਲਤ ਨਹੀਂ ?
ਇਰਾਦੇ ਦੇ ਵਿਚ ਕੋਈ ਤਾਕਤ ਨਹੀਂ ?
ਮੇਰੇ ਸੁਪਨਿਆਂ ਵਿਚ ਹੈ ਉਹ ਵਲਵਲਾ,
ਜਿਹਨੂੰ ਰਾਸ ਆਈ ਹੈ ਜੰਗਲ ਦੀ ਵਾ ।
ਮੇਰੇ ਸਾਜ਼ ਵਿਚੋਂ ਉਹ ਸੁਰ ਗੂੰਜਦਾ,
ਜਿਹਨੂੰ ਮੈਂ ਹੀ ਸਕਦਾ ਹਾਂ ਸੁਣ ਤੇ ਸੁਣਾ ।
ਮੇਰੇ ਤੋਂ ਨਹੀਂ ਦੂਰ ਹਾਸਿਲ ਮੇਰਾ,
ਸਮੁੰਦਰ ਹੈ ਕਤਰੇ 'ਚਿ ਸੁੱਤਾ ਪਿਆ ।
ਓ ਜ਼ੱਰਾ ਝੁਰੇ ਕਿਉਂ ? ਜਿਦ੍ਹਾ ਆਫ਼ਤਾਬ-
ਘਰ ਆ ਕੇ ਨਿਵਾਜਣ ਨੂੰ ਹੋਵੇ ਬਿਤਾਬ ।
ਮੇਰੀ ਜੇਬ ਵਿਚ ਰਾਤ ਹੈ ਵਸਲ ਦੀ,
ਨਹੀਂ ਮੈਨੂੰ ਹੀ ਪਰ ਉਤਾਉਲ ਕੋਈ ।
ਖ਼ਿਆਲਾਂ ਦੀ ਦੁਨੀਆਂ ਨੂੰ ਦਿਲ ਵਿਚ ਲਈ,
ਲੰਘਾਈ ਗਿਆ ਹਾਂ ਮੈਂ ਜੁਗੜੇ ਕਈ ।
ਮੈਂ ਜਾ ਜਾ ਕੇ ਔਂਦਾ ਹਾਂ ਮੁੜ ਏਸ ਥਾਂ,
ਮਜ਼ਲ ਦੀ ਲਮਾਈ ਤੋਂ ਨਾ ਘਾਬਰਾਂ ।
ਮੇਰੇ ਰਾਹ ਵਿਚ ਖ਼ਾਰ ਹੋਸਣ ਹਜ਼ਾਰ,
ਤਸੱਵਰ ਹੈ ਪਰ ਮੇਰਾ ਉਹ ਜ਼ੋਰਦਾਰ-
ਕਿ ਜੰਗਲ ਮੇਰਾ ਬਾਗ਼ ਬਣ ਜਾਇਗਾ,
ਸਜਨ ਤੁਰ ਕੇ ਖ਼ੁਦ ਮੇਰੇ ਘਰ ਆਇਗਾ ।

-੧੫੯-