ਪੰਨਾ:ਕੇਸਰ ਕਿਆਰੀ.pdf/191

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੨. ਦੋਹੜਾ.

ਤਾਂਘ ਵਸਲ ਦੀ,
ਜਦ ਦੀ ਚੰਬੜੀ,
(ਮੈਨੂੰ) ਠੰਢ ਨ ਪਈ ਕਲੇਜੇ ।

ਆਉਂਦੇ ਜਾਂਦੇ
ਰਾਹੀਆਂ ਹੱਥੀਂ,
(ਮੈਂ) ਕਈ ਸਨੇਹੇ ਭੇਜੇ ।

ਆਉਂਦੇ ਨਹੀਂ, ਤਾਂ
ਸੱਦ ਹੀ ਲੈਂਦੇ,
ਕੁਝ ਸੁਣਦੇ, ਕੁਝ ਦਸਦੇ,

ਮਾਣ ਕਰਨ ਦੇ
ਪਲ ਮਿਲ ਜਾਂਦੇ,
ਛੁਹ ਸੁਹਣੇ ਦੀ ਸੇਜੇ ।

-੧੬੦-