ਪੰਨਾ:ਕੇਸਰ ਕਿਆਰੀ.pdf/192

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੩. ਦੋਹੜਾ.

ਚੰਗਿਆਂ ਭਲਿਆਂ
ਗਲ ਲਗਿਆਂ ਨੂੰ,
(ਤੁਸਾਂ) ਧੁਰ ਥੱਲੇ ਪਟਕਾਇਆ,

ਦੁਨੀਆਂ ਇਧਰੋਂ
ਔਧਰ ਹੋ ਗਈ,
(ਤੁਸਾਂ) ਨਕਸ਼ਾ ਹੀ ਪਲਟਾਇਆ ।

ਹੌਲੀ ਹੌਲੀ,
ਉਤਾਂਹ ਚੜ੍ਹਨ ਦਾ,
(ਅਸਾਂ) ਤ੍ਰਾਣ ਬੁਤੇਰਾ ਲਾਇਆ,
ਠੇਡੇ ਖਾਂਦਿਆਂ,
ਮਜ਼ਲ ਨ ਮੁੱਕੀ,
(ਤੁਸਾਂ) ਚੰਗਾ ਸਫ਼ਰ ਛੁਹਾਇਆ ।

-੧੬੧-