ਸਮੱਗਰੀ 'ਤੇ ਜਾਓ

ਪੰਨਾ:ਕੇਸਰ ਕਿਆਰੀ.pdf/195

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੫. ਬਹਾਰ ਦਾ ਸਨੇਹਾ.

੧. ਪੱਤਝੜੀ ਨੇ ਬਿਸਤਰਾ ਗੋਲ ਕੀਤਾ,
ਤੇ ਬਹਾਰ ਨੇ ਅੱਖੀਆਂ ਖੋਲ੍ਹੀਆਂ ਨੇਂ,
ਸਾਂਭੀ ਗੈਂਦੇ ਹਜ਼ਾਰੇ ਨੇ ਗੰਢ-ਗੁਥਲੀ,
ਤੇ ਗੁਲਾਬ ਨੇ ਬੁਚਕੀਆਂ ਫੋਲੀਆਂ ਨੇਂ,
ਵਿਛੀਆਂ ਪੀਲੀਆਂ ਚਾਦਰਾਂ ਪੈਲੀਆਂ ਤੇ,
ਭਰ ਭਰ ਝੋਲੀਆਂ ਕਰਨੇ ਨੇ ਡੋਲ੍ਹੀਆਂ ਨੇਂ,
ਬੂਹੇ ਖੁਲ੍ਹ ਗਏ ਮਹਿਕ ਦੇ ਠੇਕਿਆਂ ਦੇ,
ਭੌਰੇ ਭੌਣ ਲੱਗੇ ਬੰਨ੍ਹ ਬੰਨ੍ਹ ਟੋਲੀਆਂ ਨੇਂ,
ਕੁਦਰਤ-ਹੀਰ ਸਿਆਲ ਤੋਂ ਬਾਹਰ ਨਿਕਲੀ,
ਰੰਗਾਰੰਗ ਦੇ ਵੇਸ ਵਟਾ ਕੇ ਤੇ,
ਸੁੱਤੇ ਮਾਹੀ ਦਾ ਕਾਲਜਾ ਟੁੰਬਿਆ ਸੂ,
ਅੱਖਾਂ ਰੱਤੀਆਂ ਦਾ ਜਾਦੂ ਪਾ ਕੇ ਤੇ ।

-੧੬੪-