ਪੰਨਾ:ਕੇਸਰ ਕਿਆਰੀ.pdf/197

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੬. ਬੁਲਬੁਲ ਨੂੰ.

(ਲੰਮੀ ਹੇਕ ਦਾ ਗੀਤ)

੧. ਫੁੱਲਾਂ ਦੀ ਪ੍ਰੇਮਣ ਬੁਲਬੁਲੇ !
ਰੰਗ ਰੱਤੀਏ ਮਤਵਾਲੀਏ !
ਬਹਿ ਬਹਿ ਲੁਸ ਲੁਸ ਕਰਦੀਆਂ-
ਲਗਰਾਂ ਤੇ ਝੂਮਣ ਵਾਲੀਏ !
ਜਜ਼ਬੇ ਤਿਰੇ ਕੋਮਲ ਜਿਹੇ,
ਸੂਰਤ ਤਿਰੀ ਭੋਲੀ ਜਿਹੀ,
ਪਿਆਰਾਂ ਦਾ ਸੋਮਾ ਦਿਲ ਤਿਰਾ,
ਦਰਦਾਂ ਭਰੀ ਬੋਲੀ ਤੇਰੀ ।
ਜੁਗੜੇ ਗੁਜ਼ਰ ਗਏ ਗਾਵਿਆਂ,
ਪਿੰਜਰੇ ਵਿਚ ਜਦ ਦੀ ਤੜੀ,
ਉਡ ਉਡ, ਖੁਲ੍ਹੇ ਆਕਾਸ਼ ਵਿਚ,
ਆਈ ਨ ਚਹਿਕਣ ਦੀ ਘੜੀ ।
ਲਾ ਲਾ ਕੇ ਟਕਰਾਂ ਤੀਲੀਆਂ ਨੂੰ,
ਸਿਰ ਤੂੰ ਅਪਣਾ ਖੋਹ ਲਿਆ,
ਥਾਂ ਥਾਂ ਖਰੀਂਡ ਨੇਂ ਜਮ ਗਏ,
ਐਨਾ ਲਹੂ ਤੂੰ ਡੋਲ੍ਹਿਆ ।

-੧੬੬-