ਪੰਨਾ:ਕੇਸਰ ਕਿਆਰੀ.pdf/199

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੭. ਜੁੜਿਆ ਰਹੁ ਹਰ ਹਾਲ, ਮਬੂਬਾ !

(ਗੀਤ)

੧. ਸੁਪਨੇ ਵਿਚ ਤੈਨੂੰ ਕਈ ਵਾਰ ਡਿੱਠਾ,
ਡਾਢਾ ਲਗਿਓਂ ਪਿਆਰਾ ਤੇ ਮਿੱਠਾ,
ਸੱਧਰਾਂ ਉਠੀਆਂ-ਬਾਹਾਂ ਵਧਾ ਕੇ-
ਚੰਬੜ ਜਾਂ ਗਲ ਨਾਲ ।
ਮਬੂਬਾ ! ਜੁੜਿਆ ਰਹੁ ਹਰ ਹਾਲ,

੨. ਜਦ ਦੀਆਂ ਮੇਰੀਆਂ ਖੁਲ੍ਹੀਆਂ ਅੱਖੀਆਂ,
ਤੇਰੀਆਂ ਯਾਦਾਂ ਦਿਲ ਵਿਚ ਰੱਖੀਆਂ,
ਸਹੁੰ ਕਰਵਾ ਲੈ, ਸਾਰੀ ਜ਼ਿੰਦਗੀ-
ਕਰਦੀ ਰਹੀ ਤੇਰੀ ਭਾਲ ।
ਮਬੂਬਾ ! ਜੁੜਿਆ ਰਹੁ ਹਰ ਹਾਲ,

੩. ਕਈ ਵਾਰੀ ਪਟਕੀ, ਕਈ ਵਾਰੀ ਹੰਭਲੀ,
ਕਈ ਵਾਰੀ ਸੰਭਲੀ ਗਈ ਨ ਕੰਬਲੀ,
ਜਦ ਜਦ ਤੇਰਾ ਚੇਤਾ ਆਇਆ
ਦਿਲ ਨੂੰ ਲਿਆ ਸੰਭਾਲ ।
ਮਬੂਬਾ ! ਜੁੜਿਆ ਰਹੁ ਹਰ ਹਾਲ,

੪. ਚਿੱਕੜ ਭਰਿਆ ਆਲ ਦੁਆਲਾ,
ਬਾਹਰ ਉਜਲਾ, ਅੰਦਰ ਕਾਲਾ,
ਤੈਨੂੰ ਈ ਸ਼ਰਮਾਂ, ਤੇਰਾ ਈ ਤਕਵਾ,
ਤਿਲਕ ਨ ਪਵਾਂ ਚੁਫਾਲ ।
ਮਬੂਬਾ ! ਜੁੜਿਆ ਰਹੁ ਹਰ ਹਾਲ,

-੧੬੮-