ਪੰਸੀ, ਸੂਸੀ, ਖੇਸ, ਚਤਹੀਆਂ, ਲਾਚੇ, ਪੇਚੇ, ਪਿੰਡ ਵਿਚ ਹੀ ਉਣੇ ਜਾਂਦੇ ਸਨ। ਸਰੀਰ ਨਰੋਏ, ਹੱਡਾਂ ਪੈਰਾਂ ਵਿਚ ਹਿੰਮਤ, ਕਮਾਈਆਂ ਵਿਚ ਬਰਕਤ ਤੇ ਦਿਲਾਂ ਵਿਚ ਸਬਰ ਸੰਤੋਖ ਦਾ ਵਾਸਾ ਹੁੰਦਾ ਸੀ । ਢੰਗਾਂ ਸੁਆਰਥਾਂ ਦੇ ਖਰਚ ਮਾਮੂਲੀ, ਲਵੇਰਾਂ ਆਮ, ਖੁਲੀਆਂ ਚਰਾਂਦਾਂ, ਵਿਹਲੀਆਂ ਜੂਹਾਂ ਤੇ ਦੁਧ ਘਿਉ ਦੀ ਲਹਿਰ ਬਹਿਰ; ਬਰਸਾਤ ਹੋਣੀ ਤੇ ਰੱਜ ਕੇ ਹੋਣੀ, ਘਾਹ ਪੱਠਾ ਅਸਇਆ ਹੋ ਜਾਣਾ, ਇਕ ਕਮਾਉ ਦੇ ਸਿਰ ਤੇ ਦਸ ਵਿਹਲੇ ਪਲ ਰਹੇ ਸਨ । ਵਿਹਲ (Leasure) ਤੇ ਬੇ ਫਿਕਰੀ (Pleasure) ਕਾਫ਼ੀ ਤੋਂ ਵਧ ਸਨ। ਹਾੜੀ ਸੌਣੀ ਦੀ ਫਸਲ ਅੰਦਰੀਂ ਆ ਜਾਣ ਦੇ ਬਾਦ ਬਾਕੀ ਸਾਰਾ ਸਮਾਂ ਵਿਹਲ ਹੀ ਵਿਹਲ ਹੁੰਦੀ ਸੀ । ਬਰਸਾਤ ਦਾ ਛੱਟਾ ਪੈਨੰਦਿਆਂ ਹੀ ਬੋਹੜਾਂ ਪਿੱਪਲਾਂ ਦੇ ਥੱਲੇ ਜ਼ਿਮੀਂਦਾਰਾਂ ਨੇ ਦੁਪਹਿਰ ਕੱਟਣ ਲਈ ਘਰੋਂ ਮੰਜੇ ਲਿਆ ਡਾਹੁਣ, ਕਿਰਤੀ ਲੋਕਾਂ ਭੀ ਆਪਣੇ ਹੱਥ ਦੇ ਕੰਮ ਨਾਲ ਲੈ ਆਉਣੇ । ਵੰਝਲੀ, ਅਲਗੋਜ਼ਾ, ਤੂੰਬਾ, ਛੱਡ ਸਾਰੰਗੀ, ਹੀਰ ਰਾਂਝਾ, ਸੋਹਣੀ ਮਹੀਂਵਾਲ, ਸੱਸੀ ਪੰਨੂੰ, ਮਿਰਜ਼ਾ ਸਾਹਿਬਾਂ, ਪੂਰਨ, ਗੋਪੀ ਚੰਦ, ਸ਼ਾਹ ਬਹਿਰਾਮ, ਵਾਰਾਂ, ਸ਼ਾਹ ਮੁਹੰਮਦ ਦੇ ਬੈਂਤ ਤੇ ਹੋਰ ਅਨੇਕਾਂ ਦਿਲ ਪਰਚਾਵੇ ਦੇ ਸਾਮਾਨ ਜਾਗ ਉਠਦੇ ਨੂੰ ਸਨ। ਦਿਨ ਢਲਿਆਂ ਖਲੀ ਦੌੜ ਵਿਚ ਕੌਡ ਕਬੱਡੀ, ਸੌਂਚੀ,ਮਗਦਰ, ਛਾਲਾਂ, ਘੋਲ ਆਦਿਕ ਸਖਤ ਕਸਰਤਾਂ ਹੋ ਜਾਣੀਆਂ । ਤਿਕਾਲੀ ਨਾ ਧੋ ਕੇ ਰੋਟੀ ਖਾਣੀ ਤੇ ਪਿੰਡੋਂ ਬਾਹਰ ਪਰਿਹਾਂ ਲੱਗਣੀ, ਅਖੀਰ । ਸਭ ਨੇ ਸੁਖ ਦੀ ਨੀਂਦ ਸੌਂ ਜਾਣਾ। ਮਰਦਾਂ ਨਾਲੋਂ ਤ੍ਰੀਮਤਾਂ ਭੀ ਕਿਸੇ ਪਾਸਿਓਂ ਨਾਂ ਘੱਟ ਤੇ ਨਾ ਕਮਜ਼ੋਰ ਸਨ । ਤੜਕੇ ਉਠਕੇ ਟੱਬਰ ਜੋਗਾ ਆਟਾ ਪੀਹ ਲੈਣਾ, ਫੇਰ ਵਿੜਕਣਾ ਪਾ ਦੇਣਾ, ਉਸ ਦੇ ਬਾਦ ਛਾਹ ਵੇਲਾ ਤਿਆਰ ਕਟਨਾ, ਦੁਪਹਿਰੇ ਟੋਟੀ, ਲੋੜ ਹੋਵੇ ਤਾਂ ਖੂਹਾਂ ਤੇ ਪੁਚਾਣ ਜਾਣਾ| ਘਰ ਆ ਕੇ ਚਰਖ਼ਾ ਜਾਂ ਕਸੀਦਾ ਛੋਹ ਦੇਣਾ। ਅਸਲ