ਪੰਨਾ:ਕੇਸਰ ਕਿਆਰੀ.pdf/205

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੨. ਪ੍ਰੋਹਤ ਨੂੰ.

੧. ਭਲਿਆ ਲੋਕਾ ! ਪਿਛ੍ਹਾਂ ਖਲੋਤਾ,
ਝੁਰ ਝੁਰ ਕੇ, ਕੀ ਤਕਦਾ ਹੈਂ ?
ਤੇਰੇ ਸਾਥੀ ਅਗ੍ਹਾਂ ਨਿਕਲ ਗਏ ?
ਕਦੇ ਕਦੇ ਉਹ ਕੰਡ ਭੁਆ ਕੇ,
ਤੇਰੇ ਵੱਲ ਇਸ਼ਾਰੇ ਕਰ ਕੇ,
ਹਸ ਹਸ ਦੂਹਰੇ ਹੁੰਦੇ ਜਾਵਣ,
ਫੇਰ, ਬੜੀ ਬੇ ਗੌਲੀ ਅੰਦਰ
ਰਾਹ ਅਪਣੇ ਪੈ ਜਾਣ ।

੨. ਔਖਾ ਨਾ ਹੋ, ਕੁੜ੍ਹਨਾ ਛਡ ਦੇ,
ਤੁਰ ਗਏ ਨੇਂ, ਤਾਂ ਤੁਰੇ ਜਾਣ ਦੇ,
ਤੇਰੇ ਪਾਸੋਂ, ਕਿਸੇ ਤਰ੍ਹਾਂ ਵੀ-
ਚਾਲ ਇਨ੍ਹਾਂ ਦੀ, ਰੁਕ ਨਹੀਂ ਸਕਣੀ ।
ਹਾਂ, ਪਰ ਏਨਾ ਆਪ ਸੋਚ ਲੈ,
ਜਿਨ੍ਹਾਂ ਉੱਤੇ, ਪੱਛੋ ਤਾ ਕੇ-
ਪਰਤ ਪੈਣ ਦੀ ਆਸ਼ਾ ਕਰਨਾ ਏਂ,
ਉਨ੍ਹਾਂ ਤਿਲਾਂ ਵਿਚ, ਤੇਲ ਦੇਣ ਦਾ-
ਹੈ ਕੁਝ ਬਾਕੀ ਤ੍ਰਾਣ ?

-੧੭੪-