ਸਮੱਗਰੀ 'ਤੇ ਜਾਓ

ਪੰਨਾ:ਕੇਸਰ ਕਿਆਰੀ.pdf/206

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩. ਜਿਨ੍ਹਾਂ ਦਿਉਤਿਆਂ, ਮੂਰਤੀਆਂ ਦਾ,
ਮਠਾਂ ਮੰਦਰਾਂ ਤੇ ਕਬਰਾਂ ਦਾ-
ਰੁਅਬ ਦਿਖਾ ਕੇ ਧਮਕੀਆਂ ਦੇਵੇਂ,
ਓਹ, ਮਿੱਟੀ ਦੇ ਮਾਧੋ ਹੀ ਨੇਂ ?
ਯਾ ਓਨ੍ਹਾਂ ਵਿਚ, ਵਰ-ਸਰਾਪ ਦਾ,
ਹੈ ਕੋਈ ਨੈਣ ਪਰਾਣ ?

੪. ਭੋਲੇ ਸਜਣਾ ! ਸਮੇਂ ਬਦਲ ਗਏ,
ਮੁੱਕ ਗਿਆ ਦੌਰ ਜਹਾਲਤ ਵਾਲਾ ।
ਆ ਗਏ ਸੋਚਾਂ ਖੋਜਾਂ ਵਾਲੇ,
ਤਪ-ਬਲ ਤੇਰਾ ਖੀਣ ਹੋ ਗਿਆ,
ਡਰ ਭਉ ਸਾਰਾ ਲਹਿੰਦਾ ਜਾਵੇ ।
ਸਾਰੇ ਤੇਰੇ ਉਡਦੇ ਜਾਵਣ,
ਖੀਰ ਪੂੜੀਆਂ, ਹਲਵੇ ਮੰਡੇ ।
ਹੌਲੀ ਹੌਲੀ, ਮੁਕਦੇ ਜਾਂਦੇ-
ਸ਼ਰਧਾਲੂ ਜਜਮਾਨ ।

੫. ਏਨ੍ਹਾਂ ਦੇ ਵਿਚ ਜੇ ਕੋਈ ਹੁੰਦੀ-
ਨੇਕ ਨੀਯਤੀ, ਯਾ ਸਚਿਆਈ,
ਤਦ ਤੇਰਾ ਕੁਝ ਵਸ ਵੀ ਚਲਦਾ ।
ਪਰ ਹੁਣ ਤੇ ਕਲਬੂਤ ਰਹਿ ਗਿਆ,
ਸਾਹਸਤ ਹੀਣਾ, ਅੰਦਰੋਂ ਪੋਲਾ ।
ਹੁਣ ਤੂੰ ਆਸ ਪਰਾਈ ਛਡ ਦੇ,
ਅਪਣੀ ਹਿੰਮਤ ਨਾਲ ਕੋਈ ਦਿਨ
ਤੋਰੀ ਚਲ ਗੁਜ਼ਰਾਨ ।

-੧੭੫-