ਪੰਨਾ:ਕੇਸਰ ਕਿਆਰੀ.pdf/208

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੪. ਨਿਗਹ ਦਾ ਤੀਰ.

(ਗ਼ਜ਼ਲ)

ਛਾਨਣੀ ਕੀਤਾ ਕਲੇਜਾ,
ਕਿਸ ਨਿਗਹ ਦੇ ਤੀਰ ਨੇ ?
ਖੋਹ ਲਿਆ ਜਿਗਰਾ, ਕਿਦ੍ਹੀ-
ਭੋਲੀ ਜਿਹੀ ਤਸਵੀਰ ਨੇ ?

ਜੋਗੀਆ ! ਸੂਰਤ ਵਟਾ ਕੇ,
ਕਿਉਂ ਭੁਲਾਵੇ ਦੇ ਰਿਹੋਂ ?
ਤਾੜ ਲੀਤਾ ਤੋਰ ਤੋਂ,
ਰਾਂਝਣ ਰੰਗੀਲਾ ਹੀਰ ਨੇ ।

ਨਾ ਬੁਲਾ, ਨਾ ਬੋਲ,
ਨਾ ਪੜਦਾ ਹਟਾ, ਨਾ ਝਾਤ ਪਾ,
ਬੇ ਅਸਰ ਕਦ ਤਕ ਰਹਿਣਗੇ-
ਮੇਰੇ ਹਾੜੇ ਕੀਰਨੇ ।

ਸਹੁੰ ਕਰਾ ਲੈ, ਹੋਰ ਕੋਈ-
ਏਸ ਘਰ ਆਇਆ ਨਹੀਂ,
ਤੇਰੇ ਹੱਥਾਂ ਦੇ ਘੜੇ ਹੋਏ,
ਏਹ ਸਭ ਜ਼ੰਜੀਰ ਨੇਂ ।

ਚਾਰਾਗਰ ਕਹਿੰਦਾ ਹੈ :
ਪੀ ਕੇ ਬੇਖ਼ੁਦੀ ਦੀ ਲੇਟ ਜਾ ।
ਪਰ ਕਿਆਮਤ ਤਕ ਅਸਰ-
ਕਰਨਾ ਹੈ ਇਸ ਅਕਸੀਰ ਨੇ ।

-੧੭੭-