ਪੰਨਾ:ਕੇਸਰ ਕਿਆਰੀ.pdf/21

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਗਲ ਤਾਂ ਇਹ ਹੈ, ਕਿ ਜ਼ਿਮੀਂਦਾਰਾ ਕਲਾਸ ਵਿਚ ਘਰ ਦਾ ਸਭ ਤੋਂ ਬਹੁਤਾ ਮਿਹਨਤੀ ਮੈਂਬਰ ਤ੍ਰੀਮਤ ਹੀ ਰਹੀ ਹੈ, ਜਿਸ ਘਰ ਨੂੰ ਤ੍ਰੀਮਤ ਨੇ ਸੁਘੜਤਾ ਨਾਲ ਸੰਭਾਲਿਆ ਹੋਵੇ, ਉਸ ਨੂੰ ਮਰਦ ਕਹੀ ਨਾਲ ਭੀ ਢਾ ਨਹੀਂ ਸਕਦਾ। ਇਸੇ ਉਤੇ ਪੰਜਾਬੀ ਦਾ ਅਖਾਣ ਹੈ- "ਰੰਨ ਜੱਟੀ, ਹੋਰ ਸਭ ਖਾਣ ਦੀ ਚੱਟੀ"।

ਤ੍ਰੀਮਤਾਂ ਦੇ ਦਿਲ-ਪਰਚਾਵੇ ਦੇ ਸਾਮਾਨ ਭੀ ਕਾਫ਼ੀ ਸਨ। ਪਿਪਲਾਂ ਹੇਠ ਪੀਂਘਾਂ, ਰਾਤ ਨੂੰ ਚੰਦ ਦੀ ਚਾਨਣੀ ਵਿਚ ਗ਼ਿੱਧਾ। ਇਨ੍ਹਾਂ ਸੁਖ ਭਰੇ ਆਹਰ ਪਾਹਰਾਂ ਵਿਚ ਦਿਨ ਲੰਘਦਾ ਮਲੂਮ ਭੀ ਨਾ ਹੋਣਾ। ਲੌਢੇ ਪਹਿਰਾਂ ਭੱਠੀਆਂ ਤਪ ਜਾਣੀਆਂ, ਦਾਣੇ ਚਬਣ ਦਾ ਰਿਵਾਜ ਆਮ ਸੀ। ਸਿਆਲ ਨਿਕਲਦਿਆਂ ਮੇਲੇ ਮੁਸਾਹਬੇ, ਰਾਸਾਂ, ਹੋਲੀਆਂ, ਨਾਚ, ਮੁਜਰੇ ਹੁੰਦੇ ਰਹਿਣੇ। ਕੱਚੇ ਰਾਹਾਂ ਤੇ ਘੋੜੇ ਟੱਟੂ ਜਾਂ ਬਹਿਲਾਂ ਦੀ ਸਵਾਰੀ ਤਾਂ ਲਭ ਜਾਂਦੀ ਸੀ ਪਰ ਗਭਰੂਆਂ ਦੇ ਸੰਗਾਂ ਦੇ ਸੰਗ ਜੁੜ ਕੇ ਝਿੜੀ, ਵੈਸ਼ਨੋ ਦੇਵੀ, ਜਵਾਲਾ ਜੀ, ਨਗਾਹੇ, ਦਿਵਾਲੀ ਵਿਸਾਖੀ ਆਦਿਕ ਮੇਲਿਆਂ ਉਤੇ ਪੈਦਲ ਹੀ ਜਾ ਅਪੜਦੇ ਸਨ। ਦੇਵੀ ਦਿਉਤਿਆਂ ਅਤੇ ਪੀਰਾਂ ਫਕੀਰਾਂ ਉਤੇ ਇਕੋ ਜੇਹੀ ਸਰਧਾ ਸੀ। ਘਰ ਦੀ ਪ੍ਰਬੰਧਕ ਜਾਂ ਡਿਕਟੇਟਰ ਤ੍ਰੀਮਤ ਹੀ ਤ੍ਰੀਮਤ ਸੀ, ਮਰਦ ਸਿਰਫ ਫਸਲਾਂ ਤਿਆਰ ਕਰਨ ਵਾਲੇ ਸਨ। ਸਾਕ ਨਾਤਿਆਂ ਦਾ ਕੰਮ ਵਤੀਸਰਾਂ -ਨਾਈ ਬਾਹਮਣ, ਮਰਾਸੀ- ਦੇ ਹਵਾਲੇ ਹੁੰਦਾ ਸੀ, ਤੇ ਓਹ ਭੀ ਪੂਰੇ ਵਿਸ਼ਵਾਸ ਪਾਤ੍ਰ ਹੁੰਦੇ ਸਨ। ਗਲ ਕੀ, ਪੰਜਾਬ ਉਸੇ ਜ਼ਮਾਨੇ ਵਿਚ ਅਸਲ ਪੰਜਾਬ ਸੀ; ਉਸ ਦਾ ਹਰ ਦਿਨ ਈਦ ਤੇ ਹਰ ਰਾਤ ਸ਼ਬਰਾਤ ਵਾਂਗ ਬੀਤਦੇ ਸਨ। ਉਨ੍ਹਾਂ ਦਿਨਾਂ ਵਰਗਾ ਫਾਰਿਗੁਲ- ਬਾਲ ਪੰਜਾਬ ਸ਼ਾਇਦ ਹੀ ਕਦੇ ਹੋ ਸਕੇ।

ਇਸ ਵਿਚ ਕੋਈ ਸ਼ੱਕ ਨਹੀਂ, ਕਿ ਜ਼ਮਾਨਾ ਬਦਲ ਗਿਆ ਤੇ

=ਗ=