ਪੰਨਾ:ਕੇਸਰ ਕਿਆਰੀ.pdf/211

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੭. ਮਸਕੀਨ ਦਾ ਦਿਲ.

(ਕਾਫ਼ੀ)

ਸੰਭਲ ਸੰਭਲ ਚਲ ਦੌਲਤਵੰਦਾ !
ਦਿਲ ਮਸਕੀਨ ਦੁਖਾਵੀਂ ਨਾ,
ਨਾਜ਼ਕ ਸ਼ੀਸ਼ਾ ਤਿੜਕ ਨ ਜਾਵੇ,
ਪੈਰਾਂ ਵਿਚ ਠੁਕਰਾਵੀਂ ਨਾ ।

ਸੱਧਰਾਂ ਦੀ ਫੁਲਵਾੜੀ ਊ,
ਇਹ, ਅਰਮਾਨਾਂ ਦੀ ਨਗਰੀ ਊ,
ਵੇਖੀਂ, ਕੱਚੀਆਂ ਕਲੀਆਂ ਨੀਂ,
ਕੋਈ ਤਾ ਦੇ ਕੇ ਤੜਫਾਵੀਂ ਨਾ ।

ਜੇ ਸ਼ੁਹਦੇ ਦੀ ਕਿਸਮਤ ਥਕ ਕੇ,
ਦੁੰਹ ਘੜੀਆਂ ਲਈ ਸੌਂ ਗਈ ਏ,
ਤਾਂ ਕੀ ਡਰ ਹੈ, ਟਿਕੀ ਰਹਿਣ ਦੇ !
ਠੇਡਿਆਂ ਨਾਲ ਸਤਾਵੀਂ ਨਾ ।

ਸੋਹਣਾ ਨਹੀਂ, ਮਲੂਕ ਨਹੀਂ,
ਚਾਟੂ, ਚਾਤੁਰ, ਚਾਲਾਕ ਨਹੀਂ,
ਜੀ ਵਿਚ ਰੱਬ ਦਾ ਭਉ ਤਾਂ ਹੈ,
ਬਸ ਕਾਫ਼ੀ ਹੈ, ਘਬਰਾਵੀਂ ਨਾ ।

-੧੮੦-