ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੦੯. ਬੁਲਬੁਲ.
(ਗ਼ਜ਼ਲ)
ਖ਼ਿਜ਼ਾਂ ਨੂੰ ਵੇਖ ਕੇ, ਰੋ ਰੋ ਨਾ ਸਿਰ ਖਪਾ, ਬੁਲਬੁਲ !
ਬਹਾਰ ਆਈ ਖੜੀ ਹੈ, ਨ ਜੀ ਡੁਲਾ, ਬੁਲਬੁਲ !
ਸਰੂਰ ਵਸਲ ਦਾ ਲੈ ਲੈ ਕੇ, ਝੂਮਦੇ ਦਿਲ ਨੂੰ,
ਮਜ਼ਾ ਉਡੀਕ ਦੇ ਦਰਦਾਂ ਦਾ ਭੀ ਚਖਾ, ਬੁਲਬੁਲ !
ਜੇ ਤਲਕੇ ਰਾਨ ਦੀ ਮਛਲੀ ਕਦੇ ਖੁਆਲੀ ਸੀ,
ਫੜਾ ਕੇ ਕੱਚਾ ਘੜਾ, ਤਰਨ ਭੀ ਸਿਖਾ, ਬੁਲਬੁਲ !
ਲਗਾ ਦਿਖਾਈ ਏ ਬਾਜ਼ੀ, ਜਿਨ੍ਹਾਂ ਨੇ ਸਿਰ ਧੜ ਦੀ,
ਉਨ੍ਹਾਂ ਨੂੰ ਦਾਰ ਤੇ ਭੀ, ਦਿਸ ਪਿਆ ਖ਼ੁਦਾ, ਬੁਲਬੁਲ !
ਦਿਖਾ ਕੇ ਸਾੜ ਕਲੇਜੇ ਦੇ ਪ੍ਰੀਤ ਕਿਉਂ ਭੰਡੇਂ ?
ਏ ਦਾਗ਼ ਇਸ਼ਕ ਦੀ ਚਾਦਰ ਤੇ ਨਾ ਲਗਾ, ਬੁਲਬੁਲ !
-੧੮੪-