ਪੰਨਾ:ਕੇਸਰ ਕਿਆਰੀ.pdf/216

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧੦. ਦੋਹੜਾ.

ਲੱਖ ਹੱਟੀਆਂ ਤੇ ਲੱਖ ਬਪਾਰੀ,
ਕਰਨ ਉਥੱਲ ਪਥੱਲੇ ।
ਸੌਦੇ ਵੇਚਣ, ਨਵੇਂ ਵਿਹਾਝਣ,
ਮਹਿੰਗੇ ਅਤੇ ਸਵੱਲੇ ।
ਕਈਆਂ ਖਟ ਖਟ ਬੋਝੇ ਭਰ ਲਏ,
ਕਈਆਂ ਮੂਲ ਗੁਆਇਆ,
ਓਹੋ ਖੱਟੀ ਖੱਟੀ ਸਮਝੀਂ,
ਜੇੜ੍ਹੀ ਤੁਰਦਿਆਂ ਰਹਿ ਜਾਏ ਪੱਲੇ ।

-੧੮੫-