ਪੰਨਾ:ਕੇਸਰ ਕਿਆਰੀ.pdf/22

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੁਨੀਆ ਹੋਰ ਦੀ ਹੋਰ ਹੋ ਗਈ ਹੈ, ਪੁਰਾਣਾ ਪੰਜਾਬ ਬਹੁਤ ਪਿਛੇ ਰਹਿ ਗਿਆ, ਬੇਸ਼ੁਮਾਰ ਨਵੀਆਂ ਚੀਜ਼ਾਂ ਪੈਦਾ ਹੋ ਗਈਆਂ, ਦੂਰ ਦੁਰਾਡੇ ਸਫਰ ਆਸਾਨ ਹੋ ਗਏ, ਰੇਲਾਂ ਮੋਟਰਾਂ, ਲਾਰੀਆਂ, ਹਵਾਈ ਜਹਾਜ਼, ਹਸਪਤਾਲ, ਤਾਰ ਘਰ, ਡਾਕ ਖਾਨੇ, ਨਹਿਰਾਂ,ਸਕੂਲ ਕਾਲਜ, ਛਾਪੇ ਖਾਨੇ, ਅਖਬਾਰਾਂ ਤੇ ਰੇਡੀਓ ਪੈਦਾ ਹੋ ਗਏ; ਕਾਲ, ਮਰੀ, ਮਲੇਰੀਆ, ਹੈਜ਼ਾ, ਮਾਤਾ ਆਦਿਕ ਵਬਾਵਾਂ ਦੀ ਰੋਕ ਥੰਮ ਕਾਫੀ ਹੋ ਗਈ ਹੈ । ਦੇਸ ਦੀ ਆਬਾਦੀ ਭੀ ਕਈ ਗੁਣਾਂ ਵਧ ਚੁਕੀ ਹੈ,ਪੈਦਾਵਾਰ ਤੇ ਮਾਲੀਏ ਵਿਚ ਭੀ ਚੋਖੀ ਤੱਕੀ ਹੋ ਗਈ ਹੈ, ਪਰ ਐਨੀ ਅਦਲਾ ਬਦਲੀ ਦੇ ਬਾਵਜੂਦ ਮੈਨੂੰ ਪੰਜਾਬ ਦੇ ਬੁਨਿਆਦੀ ਸੁਭਾਉ ਵਿਚ ਕੋਈ ਉਚੇਚਾ ਵਟ ਸਟ ਨਜ਼ਰ ਨਹੀਂ ਆਇਆ । ਪੰਜਾਬੀ ਦੀਆਂ ਕਈ ਪੀਹੜੀਆਂ ਲੰਘ ਜਾਣ ਤੇ ਭੀ ਉਸ ਦੀਆਂ ਕੁਦਰਤੀ ਸਿਫਤਾਂ -ਹਮਦਰਦੀ,ਮਿਲਾਪੜਾਪਨ, ਉਦਾਰਤਾ, ਮਿਠਾ ਬੋਲ ਤੇ ਸਭ ਤੋਂ ਵਧ ਕੇ ਸਾਫ ਸਾਫ ਕਹਿ ਦੇਣ ਦੀ ਦਲੇਰੀ-ਉਸੇ ਤਰਾਂ ਜੀਉਂਦੀਆਂ ਜਾਗਦੀਆਂ ਹਨ, ਪਿੰਡਾਂ ਵਿਚ ਸ਼ਰਾਰਤ ਤੇ ਸ਼ੈਤਾਨੀ ਨੂੰ ਅਜੇ ਭੀ ਥਾਂ ਨਹੀਂ ਮਿਲੀ। ਇਹ ਠੀਕ ਹੈ, ਕਿ ਖਰਤਾਂ ਦੇ ਫੈਲ ਜਾਣ ਨਾਲ ਉੱਨਾ ਹਥ ਖੁਲਾ ਤੇ ਸਮੇਂ ਦਾ ਵਿਹਲ ਨਹੀਂ ਰਿਹਾ, ਪਰ ਇਸ ਦੀ ਤਹਿ ਥੱਲੇ ਆਰਥਿਕ ਸਵਾਲ ਹੈ, ਅਤੇ ਆਸ ਹੈ, ਇਸ ਦਾ ਹਲ ਨਿਕਲ ਆਇਆਂ ਪੰਜਾਬੀ ਆਪਣੀਆਂ ਹਨੇਰੇ ਵਿਚ ਗੁਆਚੀਆਂ ਜ਼ੀਨਤਾਂ ਨੂੰ ਲੱਭ ਲਏਗਾ । ਜਿਉਂ ਜਿਉਂ ਪੰਜਾਬ ਹਰ ਗਲ ਵਿਚ ਅੱਗੇ ਅੱਗੇ ਤੁਰਿਆ ਆ ਰਿਹਾ ਹੈ, ਤਿਵੇਂ ਹੀ ਸਮੇਂ ਦੀ ਚਾਲ ਨਾਲ ਮੇਰੇ ਸੁਪਨੇ ਅਤੇ ਬਾਉ ਵਧੇਰੇ ਫੈਲਦੇ ਜਾ ਰਹੇ ਹਨ। ਪੰਜਾਬੀ ਸੂਰਮੇ ਜਿੱਥੇ ਅਗੇ ਆਪਣੀ ਬਹਾਦਰੀ ਦੇ ਕਾਰਨਾਮਿਆਂ ਨਾਲ ਬਾਹਰ ਦੀ ਦੁਨੀਆ ਨੂੰ ਰਾਨ ਕਰਦੇ ਰਹੇ ਹਨ, ਉੱਥੇ ਆਪਣੇ ਅੰਦਰ ਦਾ ਆਲਾ ਦੁਆਲਾ Digitized by Panjab Digital Library / www.panjabdigilib.org