ਸੋਧਣਗੇ। ਉਨ੍ਹਾਂ ਦੇ ਪਿੰਡ ਬਹਿਸ਼ਤ ਦਾ ਨਮੂਨਾ ਬਣ ਜਾਣਗੇ, ਗਲੀਆਂ ਬਜ਼ਾਰ ਮੋਕਲੇ, ਰਸਤੇ ਬੇ ਵਿੰਗ ਤਵਿੰਗ, ਸੜਕਾਂ ਚੌੜੀਆਂ ਤੇ ਲੁਕ ਵਾਲੀਆਂ, ਖੁਰਾਕ ਤੇ ਪੁਸ਼ਾਕ ਸਾਫ ਸੁਥਰੀ, ਘਰ ਉੱਜਲੇ ਹਵਾਦਾਰ ਤੇ ਖੁੱਲੇ ਡੁਲ੍ਹੇ, ਬੰਦੇ ਸਲੂਕ ਵਾਲੇ, ਇਕ ਦੂਸਰੇ ਨੂੰ ਸੁਖ ਪੁਚਾਉਣ ਦੀ ਰੀਝ ਨਾਲ ਭਰਪੂਰ, ਘਰ ਘਰ ਵਿਚ ਘਰੇਲੂ ਦਸਤਕਾਰੀਆਂ, ਜਪਾਨ ਦੇ ਪਿੰਡਾਂ ਵਰਗੀਆਂ- ਜਿਥੇ ਨਾ ਚੋਰੀ, ਨਾ ਠੱਗੀ, ਨਾ ਕੌੜਾ ਬੋਲ, ਨਾ ਮੱਥੇ ਤੀਊੜੀ, ਨਾ ਮੰਦਾ ਖਿਆਲ ਤੇ ਨਾ ਚਾਲ ਚਲਨ ਵਿਚ ਗਿਰਾਵਟ ਪਾਈ ਜਾਂਦੀ ਹੈ- ਖੁਲ੍ਹ ਜਾਣਗੀਆਂ। ਅਜੇਹੇ ਸੁਹਣੇ ਦਿਲਾਂ ਤੇ ਹਸਦੇ ਭਖਦੇ ਚਿਹਰਿਆਂ ਵਾਲੇ ਪੰਜਾਬੀਆਂ ਦੇ ਪਾਸ ਬਰਾਬਰ ਦੇ ਭਰਾ ਬਣਕੇ ਯੂਰਪੀਨ ਦੋਸਤ ਭੀ ਆ ਕੇ ਸਾਡੇ ਨਾਲ ਘਿਉ ਖਿਚੜੀ ਹੋ ਜਾਣਗੇ, ਜਿਸ ਤਰਾਂ ਕਿਸੇ ਜ਼ਮਾਨੇ ਅਕਬਰ ਨੇ ਕਰ ਵਿਖਾਇਆ ਸੀ। ਸਾਰਾ ਹਿੰਦੁਸਤਾਨ ਸ੍ਵਾਧੀਨ ਹੋਕੇ ਸਾਰੇ ਦੇਸਾਂ ਦੀ ਕਤਾਰ ਵਿਚ ਨਿਰਭੈ ਖਲੋਤਾ ਹੋਵੇਗਾ ਅਤੇ ਪੰਜਾਬ ਉਸਦਾ ਪ੍ਰਧਾਨ ਮੰਤ੍ਰੀ ਕਹਿਲਾਏਗਾ। ਏਨੇ ਚਿਰ ਵਿਚ ਸਾਰੇ ਨਿਖੇੜੇ ਤੇ ਬਖੇੜੇ ਕਿਸੇ ਡੂੰਘੀ ਕਬਰ ਵਿਚ ਦਫਨਾਏ ਜਾ ਚੁਕੇ ਹੋਣਗੇ ਅਤੇ ਪੰਜਾਬੀ ਨੌਜਵਾਨ ਆਪਣੇ ਉਸੇ ਰਵਾਇਤੀ ਚਾਲ ਚਲਨ ਨੂੰ ਸੰਭਾਲ ਲਏਗਾ ਜਿਸ ਦੇ ਤਜਰਬੇ ਮੈਂ ਇਸੇ ਅੰਕ ਦੇ ਪਹਿਲੇ ਹਿੱਸੇ ਵਿਚ ਬਿਆਨ ਕਰ ਚੁਕਾ ਹਾਂ।
੪.
ਉਜੇਹੇ ਘੁਗ ਵਸਦੇ ਪੰਜਾਬ ਵਿਚ ਮੈਂ ਭੀ ਅੱਖਾਂ ਖੋਲ੍ਹੀਆਂ, ਜਿਸਤਰਾਂ ਦੇ ਔਸਤ ਆਦਮੀ ਹੋਰ ਲੋਕ ਸਨ ਉਸੇ ਤਰਾਂ ਦਾ ਮੈਂ ਭੀ ਸਾਂ। ਮੇਰਾ ਜਨਮ ਤਾਂ ਪੰਜਾਬੀ ਦੇ ਮਸ਼ਹੂਰ ਫ਼ਸਾਨਾ ਨਿਗਾਰ ਮੀਆਂ।
=ਗ=