ਪੰਨਾ:ਕੇਸਰ ਕਿਆਰੀ.pdf/25

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਸਾਲਾ ਜੁੜ ਜਾਂਦਾ ਸੀ । ਕਿੱਸੇ, ਕਹਾਣੀਆਂ ਤੇ ਨਵੇਂ ਨਵੇਂ ਚਿੱਠੇ ਸ਼ਹਿਰੋਂ ਆ ਜਾਂਦੇ ਸਨ, ਵਾਰਸਸ਼ਾਹ, ਫਜ਼ਲ ਸ਼ਾਹ, ਕਿਸ਼ਨ ਸਿੰਘ ਆਰਫ, ਕਾਲੀਦਾਸ ਬੁਲਾ ਸ਼ਾਹ, ਸ਼ਾਹ ਹੁਸੈਨ, ਸਾਧੂ ਈਸ਼ਰ ਦਾਸ ਤੇ ਹੋਰ ਬੁਤੇਰੇ ਪੰਜਾਬੀ ਕਵੀਆਂ ਦਾ ਕਲਾਮ ਹਰ ਵੇਲੇ ਪੜਨ ਨੂੰ ਮਿਲ ਜਾਂਦਾ ਸੀ। ਇਧਰੋਂ ਜਨਮ ਸਾਖੀ, ਭਗਵਤ ਗੀਤਾ ਤੇ ਭਾਗਵਤ ਆਦਿਕ ਭੀ ਲਭ ਗਏ । ਲੋਪੋਕਿਆਂ ਦਾ ਲਹਿਰਾ ਮੈਂ ੧੭ ਵਰਹੇ ਦੀ ਉਮਰ ਤਕ ਦਿਲ ਖੋਲ ਕੇ ਮਾਣਿਆ। ਅਕਤੂਬਰ ਸੰਨ ੧੮੯੩ ਈ: ਵਿਚ ਜਦ ਵਜ਼ੀਰ ਹਿੰਦ ਪੇਸ ਅਮਿਸਤਰ ਵਿਚ ਆਕੇ ਨੌਕਰੀ ਸ਼ਰੁ ਕੀਤੀ ਤਾਂ ਇਥੇ ਭੀ ਪੰਜਾਬੀ ਦਾ ਹੀ ਵਾਯੂ ਮੰਡਲ ਮਿਲ ਗਿਆ । ਇਸ ਤੋਂ ਕੁਝ ਚਿਰ ਬਾਦ ਇਸੇ ਪ੍ਰੈਸ ਵਲੋਂ ਮਾਈ ਸੇਵਾਂ ਦੇ ਬਜ਼ਾਰ ਵਿਚ ਇਕ ਪੁਸਤਕਾਂ ਦੀ ਦੁਕਾਨ ਖੁਲ ਗਈ ਅਤੇ ਮੈਂ ਉਸ ਦਾ ਇਨਚਾਰਜ ਬਣ ਗਿਆ। ਉਥੇ ਮੈਨੂੰ ਮੁਤਾਲਿਆ ਵਾਸਤੇ ਹੋਰ ਚੋਖੀ ਸਾਰੀ ਮਦਦ ਮਿਲ ਗਈ । ਸੰਨ ੧੯੦੧-੨ ਦੇ ਕਰੀਬ ਕਵਿਤਾ ਦਾ ਅੰਗੁਰ ਜ਼ਮੀਨੋਂ ਬਾਹਰ ਨਿਕਲ ਪਿਆ ਤੇ ਹੌਲੀ ਹੌਲੀ ੧੯੦੬ ਵਿਚ ਤਾਂ ਮੈਂ ਭਰੜੀ ਹਰੀ ਤੇ ਨਲ ਦਮਯੰਤੀ ਨਾਮ ਦੇ ਦੋ ਕਿੱਸੇ ਆਉਟ ਭੀ ਕਰ ਦਿਤੇ । ਏਹ ਦੋਵੇਂ ਚੀਜ਼ਾਂ ਉਸੇ ਜ਼ਮਾਨੇ ਦੇ ਰਿਵਾਜਾਂ ਤੇ ਫਾਰਸੀ ਮਿਲੀ ਪੰਜਾਬੀ ਬੋਲੀ ਵਿਚ ਸਨ । ਪੰਜਾਬ ਵਿਚ ਜੰਮਿਆ ਪਲਿਆ, ਪੰਜਾਬੀ ਨਾਲ ਵਾਹ ਪੈਂਦਾ ਰਿਹਾ, ਅੱਗੇ ਪਿੱਛੇ ਪੰਜਾਬੀ ਦਾ ਹੀ ਵਾਯੂ ਮਡਲ ਮਿਲਦਾ ਰਿਹਾ। ਉਰਦੂ ਫ਼ਾਰਸੀ ਹਿੰਦੀ ਕਲਾਮ ਪੜਨ ਦਾ ਚਸਕਾ ਜ਼ਰੂਰ ਸੀ, ਪਰ ਪੰਜਾਬੀ ਨਾਲ ਜੋ ਗੁੜਾ ਪਿਆਰ ਦੁਧ ਦੀਆਂ ਹੁੰਦੀਆਂ ਤੋਂ ਹੀ ਪੈ ਚੁਕਾ ਸੀ, ਉਸੇ ਨੂੰ ਮੈਂ ਆਪਣੀ ਬੋਲੀ ਬਣਾ ਲਿਆ ਅਤੇ ਇਹ ਮੰਨਣ ਵਿਚ ਮੈਨੂੰ ਕੋਈ ਸੰਗਾ ਭੀ ਨਹੀਂ, ਕਿ ਪੰਜਾਬੀ ਨਾਲੋਂ ਚੰਗੇਰਾ ਕਲਾਮ ਮੈਂ ਸ਼ਾਇਦ ਕਿਸੇ ਹੋਰ ਬੋਲੀ ਵਿਚ ਗੰਦ ਭੀ ਨਾ ਸਕਦਾ । . .

Digitized by Panjab Digital Library / www.panjabdigilib.org