ਪੰਨਾ:ਕੇਸਰ ਕਿਆਰੀ.pdf/26

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫.

 ਚੰਦਨਵਾੜੀ ਦੇ ਅਰੰਭ ਵਿੱਚ ਦਿੱਤੀ "ਆਪ ਬੀਤੀ" ਵਿਚ ਮੈਂ ਦੱਸ ਚੁਕਾ ਹਾਂ,ਕਿ ਕਿਸ ਤਰਾਂ ਹੌਲੀ ਹੌਲੀ ਮੇਰਾ ਪੰਜਾਬੀ ਕਵਿਤਾ ਲਿਖਣ ਦਾ ਅਭਿਆਸ ਪਕਦਾ ਰਿਹਾ । ਉਸ ਵੇਲੇ ਤੋਂ ੧੯੩੧ ਤਕ ਦੀਆਂ ਕਵਿਤਾਵਾਂ ਦਾ ਛਾਂਟ ਛੰਟਾਉ "ਚੰਦਨ ਵਾੜੀ" ਸੀ, ਜੋ ਛੇ ਸਾਲ ਤਕ ਗਿਆਨੀ ਦੇ ਕੋਰਸ ਵਿਚ ਲਗੀ ਰਹੀ, ਹੁਣ ਉਸ ਦਾ ਤੀਜਾ ਐਡੀਸ਼ਨ ਮੁੱਕਣ ਵਾਲਾ ਹੈ ।੧੯੩੨ ਤੋਂ ੧੯੪0 ਤਕ ਦੇ ਜੁੜੇ ਖਿਆਲਾਂ ਵਿਚੋਂ ਚੁਣੇ ਚੁਣਾਏ ਖਿਆਲਾਂ ਦਾ ਸੰਗੁਹ ਇਹ “ਕੇਸਰ ਕਿਆਰੀ' ਪਾਠਕਾਂ ਦੇ ਅਰਪਣ ਹੈ; ਇਸ ਵਿਚ ਬਹੁਤਾ ਹਿੱਸਾ ਗੀਤਾਂ, ਗਜ਼ਲਾਂ ਤੇ ਦੋਹੜਿਆਂ ਦਾ ਹੈ। ਰਿਵਾਜ ਅਨੁਸਾਰ ਚਾਹੀਦਾ ਸੀ, ਕਿ ਇਸ ਦਾ ਮੁਖਬੰਧ ਕਿਸੇ ਵਿਦਵਾਨ ਵੱਡੇ ਆਦਮੀ ਪਾਸੋਂ ਲਿਖਾਉਂਦਾ, ਪਰ ਉਨ੍ਹਾਂ ਦੇ ਕੀਮਤੀ ਵਕਤ ਨੂੰ ਟੈਕਸ ਕਰਨ ਦਾ ਅਧਿਕਾਰ ਜਮਾਉਂਦਿਆਂ ਮੈਨੂੰ ਆਪੂੰ ਸ਼ਰਮ ਆ ਰਹੀ ਹੈ । ਜੇ ਇਸ ਕਿਤਾਬ ਦੇ ਆਪਣੇ ਮੈਰਿਟ (ਯੋਗਤਾ) ਵਿਚ ਕੋਈ ਜਿੰਦ ਨਾ ਹੋਈ, ਤਾਂ ਉਨ੍ਹਾਂ ਦੇ ਜ਼ਮੀਰ ਉੱਤੇ ਭਾਰ ਪਾਇਆਂ ਭੀ ਕੁਝ ਨਹੀਂ ਬਣਨਾ । ਪੰਜਾਬ ਟੈਕਸਟ ਬੁਕ ਕਮੇਟੀ ਦੇ ਸਿਆਣੇ ਪਾਰਖੂ ਸਭ ਕੁਝ ਜਾਣਦੇ ਹਨ।

ਇਸ ਦੇ ਜਲਦੀ ਪ੍ਰਕਾਸ਼ਤ ਹੋਣ ਦਾ ਕਾਰਣ ਇਹ ਹੈ, ਕਿ ਕਵਿਤਾਵਾਂ ਦੀ ਪੁਸਤਕ ਦਾ ਆਕਾਰ ਜਿੰਨਾ ਚਾਹੀਦਾ ਸੀ, ਉਸ ਤੋਂ ਭੀ ਵਧੇਰਾ ਹੋ ਚਲਿਆ ਸੀ । ਦੁਜੇ ਹੁਣ ਤਾਂ ਇਹ ਜ਼ਮਾਨੇ ਦੀ ਚਾਲ ਮੁਤਾਬਿਕ ਕਿਸੇ ਕੰਮ ਆ ਸਕਦੀ, ਪਰ ਬੇਹੀ ਤ੍ਰਿਬੇਹੀ ਹੋ ਜਾਣ ਨਾਲ ਬੇਕਾਰ ਹੋ ਜਾਣ ਦਾ ਡਰ ਸੀ । ਇਸ ਦਾ ਇਹ ਮਤਲਬ ਕਦੇ ਨਹੀਂ ਕਿ ਇਹ ਕੇਸਰ ਕਿਆਰੀ ਮੇਰੀ ਆਖਰੀ ਰਚਨਾ ਹੈ, ਸਗੋਂ ਜੋ ਪਿਆਰ ਮੇਰਾ ਪੰਜਾਬੀ ਕਵਿਤਾ ਨਾਲ ਸ਼ੁਰੂ ਤੋਂ ਚਲਾ ਆਇਆ ਹੈ ਉਹ ਮੇਰੇ{{center|= ਜ =}