ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਅਖੀਰੀ ਦਮਾਂ ਤਕ ਨਿਭੇਗਾ ਅਤੇ ਸ਼ਾਇਦ ਇਸ ਤੋਂ ਅਗਲੀ ਪੁਸਤਕ ਜਲਦੀ ਹੀ ਪ੍ਰਕਾਸ਼ਤ ਹੋਵੇ ।
ਮੈਂ ਪੰਜਾਬ ਜਾਂ ਪੰਜਾਬੀ ਉਤੇ ਕੋਈ ਅਹਿਸਾਨ ਨਹੀਂ ਚਾੜ੍ਹ ਰਿਹਾ, ਇਹ ਨਿਮਾਣੀ ਸੇਵਾ ਮੇਰਾ ਆਪਣਾ ਫਰਜ਼ ਹੈ । ਨਰੋਏ ਸਾਹਿੱਤ ਖੁਣੋਂ ਪੰਜਾਬੀ ਦੇ ਖਜ਼ਾਨੇ ਅਜੇ ਭੀ ਊਣੇ ਪਏ ਹਨ, ਮੇਰੇ ਬਹੁਤ ਸਾਰੇ ਕਵੀ ਤੇ ਲਿਖਾਰੀ ਭਰਾ ਆਪਣੇ ਆਪਣੇ ਵਿਤ ਅਨੁਸਾਰ ਬਹੁਤ ਕੁਝ ਭੇਟਾ ਚੜ੍ਹਾ ਰਹੇ ਹਨ, ਇਹ ਮੇਰੀ ਤੁਛ ਭੇਟਾ ਭੀ ਉਨ੍ਹਾਂ ਵਿਚ ਸ਼ਾਮਲ ਹੋ ਜਾਏਗੀ।
ਅਮ੍ਰਿਤਸਰ
੧੦ ਅਗਸਤ ੧੯੪੦
ਧਨੀਰਾਮ ਚਾਤ੍ਰਿਕ