ਪੰਨਾ:ਕੇਸਰ ਕਿਆਰੀ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਾਰਤ ਮਾਤਾ

(ਬਾਬੂ ਬੰਕਮ ਚੰਦ੍ਰ ਦੇ ਲੋਕ ਪ੍ਰਸਿੱਧ ਬੰਗਾਲੀ ਗੀਤ
'ਬੰਦੇ ਮਾਤਰਮ' ਦਾ ਸੁਤੰਤਰ ਅਨੁਵਾਦ)

੧. ਜਲਾਂ ਵਾਲੀ !
ਫਲਾਂ ਵਾਲੀ !
ਪਰਬਤਾਂ ਤੇ ਥਲਾਂ ਵਾਲੀ !
ਚੰਦਨਾਂ ਥੀਂ ਠਾਰੀ !
ਹਰਿਔਲ ਥੀਂ ਸ਼ਿੰਗਾਰੀ, ਮਾਤਾ !

ਫੁੱਲਾਂ ਮਹਿਕਾਈ,
ਸਰਦ ਚਾਨਣੀ ਖਿੜਾਈ,
ਰੁੱਖਾਂ ਬੂਟਿਆਂ ਸਜਾਈ,
ਅੰਨਾਂ ਧਨਾਂ ਦੀ ਪਟਾਰੀ, ਮਾਤਾ !

ਹਾਸ ਤੇ ਮਿਠਾਸ ਭਰੀ,
ਸੁਖ ਦਾਤੀ, ਵਰ ਦਾਤੀ,
ਮਾਣ ਦਾਤੀ, ਤ੍ਰਾਣ ਦਾਤੀ,
ਸ਼ੋਭਾ ਦੀ ਅਟਾਰੀ, ਮਾਤਾ !

ਪੈਂਤੀ ਕ੍ਰੋੜ ਕੰਠੋਂ ਕਿਲਕਾਰਨੀ,
ਸੱਤਰ ਕ੍ਰੋੜ ਬਾਹੂ ਬਲ ਧਾਰਨੀ,
ਹੇ ਭਾਰਤ ਪਿਆਰੀ, ਮਾਤਾ !