ਸਮੱਗਰੀ 'ਤੇ ਜਾਓ

ਪੰਨਾ:ਕੇਸਰ ਕਿਆਰੀ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫. ਪਪੀਹਾ !
<br/(ਗੀਤ)

"ਪੀਆ, ਪੀਆ, ਪੀਆ" ਨਿਤ ਬੋਲ, ਵੇ ਪਪੀਹਾ !
ਬੋਲ ਵੇ ਪਪੀਹਾ ! ਚੁੰਝ ਖੋਲ ਵੇ, ਪਪੀਹਾ !

ਪੀਆ ਜੀ ਦੇ ਨਾਲ ਤੇਰ ਪ੍ਰੀਤ ਹੈ ਪੁਰਾਣੀ,
ਦੱਸੀ ਜਾ ਕਲੇਜਾ ਫੋਲ ਫੋਲ, ਵੇ ਪਪੀਹਾ !

ਅੱਗ ਤੇਰੀ ਆਸਰੇ ਦੀ ਬੁੱਝ ਕਿਤੇ ਜਾਏ ਨਾ,
ਲੱਗਾ ਰਹੇ ਜ਼ਿੰਦਗੀ ਦਾ ਘੋਲ, ਵੇ ਪਪੀਹਾ !

ਚੀਸ ਤੇਰੀ ਚੀਕਵੀਂ ਤੇ ਕੂਕ ਤੇਰੀ ਕਾਟਵੀਂ,
ਪਹੁੰਚ ਸਕੇ ਸਿੱਧੀ ਪੀਆ ਕੋਲ, ਵੇ ਪਪੀਹਾ !

ਆਸਾਂ ਦੀਆਂ ਡੋਰੀਆਂ ਖਿਲਾਰੀ ਰੱਖ ਲੰਮੀਆਂ,
ਬੱਝਾ ਰਹੇ ਹੌਸਲਾ ਅਡੋਲ, ਵੇ ਪਪੀਹਾ !

ਪੀਆ ਦੇ ਪਿਆਰ ਵਿਚ ਡੁਲ੍ਹੇ ਤੇਰੇ ਅੱਥਰੂ,

ਤੁੱਲਣੇ ਨੇ ਮੋਤੀਆਂ ਦੇ ਤੋਲ, ਵੇ ਪਪੀਹਾ !