ਪੰਨਾ:ਕੇਸਰ ਕਿਆਰੀ.pdf/47

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨. ਨੌਜਵਾਨ ਕੁੜੀ ਨੂੰ.

ਉਠ ਕੇ ਹੰਭਲਾ ਮਾਰ,
ਕੁਮਾਰੀ ! ਉਠ ਕੇ ਹੰਭਲਾ ਮਾਰ ।
ਨਵੇਂ ਚਮਨ ਦੀਏ ਨਵੀਏਂ ਕਲੀਏ !

ਖਿੜ ਕੇ ਮਹਿਕ ਪਸਾਰ
ਕੁਮਾਰੀ ! ਉਠ ਕੇ ਹੰਭਲਾ ਮਾਰ ।

੧. ਜਾਗ, ਕੋਈ ਚੰਗਿਆੜਾ ਲਾ ਦੇ,
ਗਾਫ਼ਲ ਪਈਆਂ ਰੂਹਾਂ ਜਗਾ ਦੇ,
ਮੂਰਖਤਾ ਦੀਆਂ ਜੜਾਂ ਹਿਲਾ ਦੇ,

ਸਚ ਦਾ ਫੜ ਹਥਿਆਰ,
ਕੁਮਾਰੀ ! ਉਠ ਕੇ ਹੰਭਲਾ ਮਾਰ ।

੨. ਸੁਟ ਦੇ ਪਰੇ ਪੁਰਾਣਾ ਬਾਣਾ,
ਤੂੰ ਹੈ ਨਵਾਂ ਜਹਾਨ ਵਸਾਣਾ,
ਨੇਕੀ ਤੇ ਉਪਕਾਰ ਕਮਾਣਾ,

ਆਪਣਾ ਆਪਾ ਵਾਰ,
ਕੁਮਾਰੀ ! ਉਠ ਕੇ ਹੰਭਲਾ ਮਾਰ ।

੩. ਸੂਲਾਂ ਤੇਰੇ ਗਿਰਦ ਹਜ਼ਾਰਾਂ,
ਧੂਹੀ ਖਲੋਤੀਆਂ ਨੇ ਤਲਵਾਰਾਂ,
ਸ਼ਰਾ ਧਰਮ ਦੇ ਠੇਕੇਦਾਰਾਂ,

ਰਾਹ ਛਡਿਆ ਖਲਿਹਾਰ,
ਕੁਮਾਰੀ ! ਉਠ ਕੇ ਹੰਭਲਾ ਮਾਰ ।

-੧੬-