ਪੰਨਾ:ਕੇਸਰ ਕਿਆਰੀ.pdf/48

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪. ਕਦਮ ਕਦਮ ਤੇ ਖੋਦੇ ਹੋਏ,
ਖ਼ੁਦਗ਼ਰਜ਼ੀ ਨੇ ਡੂੰਘੇ ਟੋਏ,
ਥਾਂ ਥਾਂ ਥਿੜਕਣ ਨਵੇਂ ਨਰੋਏ,

ਫੜ ਫੜ ਕਰ ਹੁਸ਼ਿਆਰ,
ਕੁਮਾਰੀ ! ਉਠ ਕੇ ਹੰਭਲਾ ਮਾਰ ।

੫. ਮਨ ਤੇਰੇ ਦੀਆਂ ਸੁੱਤੀਆਂ ਸੋਆਂ,
ਬਣਨਗੀਆਂ ਭਿੰਨੀਆਂ ਖੁਸ਼ਬੋਆਂ,
ਕੱਲਰ ਮਾਰੀਆਂ ਸੁੰਞੀਆਂ ਭੋਆਂ,

ਹੋ ਜਾਸਣ ਗੁਲਜ਼ਾਰ,
ਕੁਮਾਰੀ ! ਉਠ ਕੇ ਹੰਭਲਾ ਮਾਰ ।

੬. ਰਾਹ ਹੈ ਤੇਰਾ ਬੜਾ ਉਖੇਰਾ,
ਵੈਰੀਦਲ ਨੇ ਘਤਿਆ ਘੇਰਾ,
ਪਰ ਨਿਰਦੋਸ਼ ਇਰਾਦਾ ਤੇਰਾ

ਔਣ ਨ ਦੇ ਗਾ ਹਾਰ,
ਕੁਮਾਰੀ ! ਉਠ ਕੇ ਹੰਭਲਾ ਮਾਰ ।

੭. ਤੂੰ ਬਣ ਜਾ ਊਸ਼ਾ ਦੀ ਲਾਲੀ,
ਰੋਸ਼ਨ ਕਰ ਦੇ ਨੁਕਰਾਂ ਖ਼ਾਲੀ,
ਸੁਣ ਸੁਣ ਤਾਨੇ, ਮਿਹਣੇ, ਗਾਲੀ,

ਹਸ ਹਸ ਲਈਂ ਸਹਾਰ,
ਕੁਮਾਰੀ ! ਉਠ ਕੇ ਹੰਭਲਾ ਮਾਰ ।

੮. ਸਾਈਂ ਤੇਰੇ ਨਾਲ ਰਹੇਗਾ,
ਹਰ ਮੈਦਾਨ ਸਹਾਰਾ ਦੇ ਗਾ,
ਜਗ ਤੇਰਾ ਸਤਕਾਰ ਕਰੇਗਾ,

ਵੇਖ ਤੇਰਾ ਬਲਕਾਰ,
ਕੁਮਾਰੀ ! ਉਠ ਕੇ ਹੰਭਲਾ ਮਾਰ ।

-੧੭-