ਸਮੱਗਰੀ 'ਤੇ ਜਾਓ

ਪੰਨਾ:ਕੇਸਰ ਕਿਆਰੀ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬. ਸ਼ਿਕਾਰੀ ਪਿੰਜਰਾ ਬੇਸ਼ਕ ਖੋਲ

(ਗੀਤ)

੧. ਤੇਰਾ ਈ ਪਿੰਜਰਾ, ਤੇਰਾ ਈ ਦਾਣਾ,
ਮੈਂ ਨਹੀਂ ਹੋਰ ਕਿਤੇ ਵੀ ਜਾਣਾ,
ਥੋੜੀ ਦੂਰ ਉਡਾਰੀ ਭਰ ਕੇ,
ਔਣਾ ਏ ਏਸੇ ਕੋਲ,
ਸ਼ਿਕਾਰੀ ! ਪਿੰਜਰਾ ਬੇਸ਼ਕ ਖੋਲ ।

੨. ਮੇਰਾ ਇਸ ਦਾ ਸਾਥ ਪੁਰਾਣਾ,
ਮਿਲਨਾ, ਰਹਿਣਾ, ਵੱਖ ਹੋ ਜਾਣਾ,
ਮੈਂ ਤੇ ਪਿੰਜਰਾ ਸਾਂਝੇ ਹੋਏ,
ਕਰ ਕਰ ਕਈ ਕਲੋਲ,
ਸ਼ਿਕਾਰੀ ! ਪਿੰਜਰਾ ਬੇਸ਼ਕ ਖੋਲ ।

੩. ਬੰਨ੍ਹਣ ਮੈਨੂੰ ਕੋਈ ਨ ਪਾ ਤੂੰ,
ਮਾਣਨ ਦੇ ਜੰਗਲ ਦੀ ਵਾ ਤੂੰ,
ਮੇਰੀ ਆਦਤ ਖੁਲ੍ਹੇ ਫਿਰਨ ਦੀ,
ਤੂੰ ਜਾਂਦਾ ਹੈਂ ਡੋਲ,
ਸ਼ਿਕਾਰੀ ! ਪਿੰਜਰਾ ਬੇਸ਼ਕ ਖੋਲ ।

੪. ਨਵਾਂ ਗੀਤ ਮੈਂ ਜਦੋਂ ਬਣਾਵਾਂ,
ਮੁੜ ਪਿੰਜਰੇ ਨੂੰ ਆਣ ਸੁਣਾਵਾਂ,
ਜੇ ਮੈਨੂੰ ਪਿੰਜਰਾ ਨਹੀਂ ਲਭਦਾ
ਪਿੰਜਰਾ ਲੈਂਦਾ ਏ ਟੋਲ,
ਸ਼ਿਕਾਰੀ ! ਪਿੰਜਰਾ ਬੇਸ਼ਕ ਖੋਲ ।

੨੩