ਪੰਨਾ:ਕੇਸਰ ਕਿਆਰੀ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮. ਬੇ ਅੰਤ.

੧. ਚੁਪ ਕਰ ਜਾ,
ਤੇ ਨਾ ਕਰ ਟੋਹ-
ਇਸ ਦਿਲ ਦਰਯਾ ਦੀ,
ਜਿਸ ਦੇ ਅੰਦਰ,
ਕਈ ਮੁਹਾਣੇ-
ਡੁਬ ਡੁਬ ਮੋਏ ।
ਲੱਖਾਂ ਬੇੜੇ, ਗ਼ਰਕ ਹੋਇ ਕੇ,
ਫੇਰ ਨ ਉਭਰੇ ।
ਕੋਈ ਨ ਜਾਣੇ,
ਲਹਿਰਾਂ ਇਸ ਦੀਆਂ,
ਝਿਲਮਿਲ ਕਰਦੀਆਂ-
ਕਿਸ ਸੂਰਜ ਦਾ ਚਾਨਣ ਲੈ ਕੇ,
ਕਦ ਉੱਠੀਆਂ ਤੇ ਕਿਧਰੋਂ ਆਈਆਂ ?
ਕਿਸ ਪਾਸੇ ਵਲ ਗੇੜੇ ਖਾ ਖਾ,
ਪਰਬਤ ਦੀਆਂ ਥਪੇੜਾਂ ਸਹਿ ਸਹਿ
ਤੁਰੀਆਂ ਜਾਵਣ ਵਾਹੋ ਦਾਹੀ,
ਕਦੇ ਹਨੇਰੇ, ਕਦੇ ਸਵੇਰੇ ।

੨੬