ਪੰਨਾ:ਕੇਸਰ ਕਿਆਰੀ.pdf/58

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨. ਚੁਪ ਰਹੁ,
ਇਹ ਬੇਹਾਥ ਡੁੰਘਾਈ-
ਤੇਰੇ ਪਾਸੋਂ ਮਿਣੀ ਨ ਜਾਸੀ ।
ਲਭਣਾ ਈ ਤਾਂ
ਅਰਬਾਂ ਖਰਬਾਂ ਲਹਿਰਾਂ ਵਿੱਚੋਂ,
ਇਕ ਦੁੰਹ ਦਾ ਝਲਕਾਰਾ ਚੁਣ ਲੈ,
ਖੀਵਾ ਹੋ ਹੋ ਸੁਆਦ ਮਾਣ ਲੈ ।

੩. 'ਨਾਦੀ ਅਤੇ ਅਨੰਤ ਏ ਲਹਿਰਾਂ,
ਚਾਲ ਜਿਨ੍ਹਾਂ ਦੀ ਤਾਰਿਆਂ ਤੀਕਰ,
ਤਾਰਿਆਂ ਤੋਂ ਭੀ ਹੋਰ ਉਚੇਰੀ,
ਮਿਣਦਾ ਮਿਣਦਾ ਘਾਬਰ ਜਾਸੇਂ ।

੪. ਏਥੇ ਈ ਬੈਠ, ਅਨੰਦ ਉਠਾ ਲੈ,
ਜੋ ਬਣਦਾ ਈ ਸੋਈ ਬਣਾ ਲੈ ।
ਜੀਵਨ ਕਰ ਲੈ ਆਪ ਸੁਖਾਲਾ,
ਰੋਸ਼ਨ ਕਰ ਲੈ ਆਲ ਦੁਆਲਾ ।
ਛਡ ਦੇ ਲੰਮੇ ਦਾਈਏ ਲਾਣੇ,
ਲਹਿਰਾਂ ਵਾਲਾ ਆਪੇ ਜਾਣੇ,
ਜਿੱਧਰ ਚਾਹੇ
ਚਲਾਈ ਜਾਵੇ,
ਜੋ ਕੁਝ ਚਾਹੇ
ਬਣਾਈ ਜਾਵੇ ।

-੨੭-