ਪੰਨਾ:ਕੇਸਰ ਕਿਆਰੀ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੯. ਸੱਧਰਾਂ.

੧. ਜਦ ਪਤਝੜ ਸਫਾ ਵਲ੍ਹੇਟੇਗੀ,
ਬੂਟੇ ਲਗਰਾਂ ਪੁੰਗਰਾਉਣਗੇ,
ਇਸ ਉਜੜੇ ਬਾਗ਼ ਬਹਿਸ਼ਤੀ ਵਿਚ,
ਮਾਲੀ ਗੁਲਜ਼ਾਰਾਂ ਲਾਉਣਗੇ,
ਕਲੀਆਂ ਦੀ ਕਾਇਆ ਪਲਟੇਗੀ,
ਫੁਲ ਹਸ ਹਸ ਘੁੰਡ ਉਠਾਉਣਗੇ,
ਮਹਿਕਾਂ ਦੇ ਦਫਤਰ ਖੁਲ੍ਹਣਗੇ,
ਭੌਰੇ ਅਸਮਾਨ ਗੁੰਜਾਉਣਗੇ,
ਰਹਿਮਤ ਦੇ ਬੱਦਲ ਚੜ੍ਹ ਚੜ੍ਹ ਕੇ,
ਬਰਕਤ ਦਾ ਮੀਂਹ ਬਰਸਾਉਣਗੇ,
ਇਸ ਸਾਹਸਤ ਹੀਣੇ ਭਾਰਤ ਤੇ,
ਸਾਈਆਂ ! ਉਹ ਦਿਨ ਕਦ ਆਉਣਗੇ ?

੨. ਜਦ ਦਿਲ ਨੂੰ ਧੂਹਾਂ ਪਾਣਗੀਆਂ,
ਜੂਹਾਂ ਇਸ ਸੁਰਗੀ ਦੇਸ ਦੀਆਂ,
ਜਲ-ਪੌਣ, ਪਹਾੜ, ਨਦੀ ਨਾਲੇ,
ਮੇਵੇ, ਫਲ-ਫੁਲ, ਹਰੀਆਂ ਫ਼ਸਲਾਂ,
ਰੂੰ, ਉੱਨ, ਪਛਮ, ਲੋਈਆਂ, ਕੰਬਲ,
ਸੂਸੀ, ਗਬਰੂਨਾਂ ਤੇ ਛੀਟਾਂ,
ਘਰ ਦੇ ਖੱਦਰ ਤੋਂ ਨੀਮ ਲਗਣ,
ਪਰਦੇਸਾਂ ਤੋਂ ਆਏ ਪੂੰ ਪਾਂ,
ਤ੍ਰਿੰਞਣਾਂ ਵਿਚ ਗੀਤ ਸੁਦੇਸ਼ੀ ਦੇ
ਕੁੜੀਆਂ ਦੇ ਝੁਰਮਟ ਗਾਉਣਗੇ,
ਇਸ ਸਾਹਸਤ ਹੀਣੇ ਭਾਰਤ ਤੇ....

-੨੮-