ਪੰਨਾ:ਕੇਸਰ ਕਿਆਰੀ.pdf/62

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭. ਜਦ ਵਿਦ੍ਯਾ-ਸੂਰਜ ਚੜ੍ਹਦੇ ਤੋਂ
ਘਰ ਘਰ ਵਿਚ ਲੋ ਪਹੁੰਚਾਵੇਗਾ,
ਕਿਰਤੀ, ਵਿਰਤੀ, ਕਿਰਸਾਣ, ਕੁਲੀ,
ਅਨਪੜ੍ਹ ਕੋਈ ਨਜ਼ਰ ਨ ਆਵੇਗਾ,
ਕੋਈ ਰੈਡੀਓ ਪਿਆ ਸਮੇਟੇਗਾ,
ਕੋਈ ਬਿਜਲੀ ਪਿਆ ਦੁੜਾਵੇਗਾ,
ਵਿਸਕਰਮਾ, ਰਾਂਜਨ, ਐਡੀਸਨ,
ਕੋਈ ਬੋਸ ਟਿਗੋਰ ਕਹਾਵੇਗਾ,
ਖਿੜ ਖਿੜ ਕੇ ਫੁੱਲ ਦਾਨਾਈ ਦੇ,
ਮਾਇਆ ਦੀ ਮਹਿਕ ਖਿੰਡਾਉਣਗੇ,
ਇਸ ਸਾਹਸਤ ਹੀਣੇ ਭਾਰਤ ਤੇ,
ਸਾਈਆਂ ! ...........

੮. ਜਦ ਮਿਹਨਤ ਨਾਲ ਮੁਹੱਬਤ ਪਾ,
ਉਛਲੇਗਾ ਲਹੂ ਪਸੀਨੇ ਦਾ,
ਸਾਗਰ ਤੋਂ ਰਤਨ ਉਛਾਲੇਗਾ,
ਬਲ ਹਿੰਦੁਸਤਾਨੀ ਸੀਨੇ ਦਾ,
ਸਰਮਾਏਦਾਰ ਤੇ ਕਿਰਤੀ ਦਾ,
ਜੁਗ ਹੋਸੀ ਛਾਪ-ਨਗੀਨੇ ਦਾ,
ਅੰਬਾਰ ਲਗਾਇਆ ਜਾਏਗਾ
ਧਰਤੀ ਵਿਚ ਲੁਕੇ ਦਫੀਨੇ ਦਾ,
ਕੁਦਰਤ ਦੇ ਗੁਪਤ ਖਜ਼ਾਨੇ ਚੋਂ
ਤਲਬਾਂ ਮਜ਼ਦੂਰ ਕਮਾਉਣਗੇ,
ਇਸ ਸਾਹਸਤ ਹੀਣੇ ਭਾਰਤ ਤੇ,
ਸਾਈਆਂ ! ..........

-31-