ਸਮੱਗਰੀ 'ਤੇ ਜਾਓ

ਪੰਨਾ:ਕੇਸਰ ਕਿਆਰੀ.pdf/64

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

੨੦. ਦੋਹੜਾ.

ਮੁੱਲਾਂ ਮਿਸ਼ਰ ਨਿਖੇੜੀ ਰਖਦੇ
ਲਾ ਲਾ ਗੁੱਝੀਆਂ ਅੱਗਾਂ,
ਲੈਕਚਰ ਕਰਦਿਆਂ ਜਾਣ ਨ ਡਿੱਠੇ
(ਜਦ) ਮੂੰਹੋਂ ਉਗਾਲਣ ਝੱਗਾਂ,
ਲੈ ਚੰਦਾ ਜਦ ਠੇਕੇ ਅਪੜੇ,
(ਤਦ) ਸੂਰਤ ਬਦਲੀ ਠੱਗਾਂ,
ਇੱਕੋ ਬੋਤਲ, ਇੱਕੋ ਠੂਠੀ
(ਅਤੇ) ਵੱਟੀਆਂ ਹੋਈਆਂ ਪੱਗਾਂ ।

-੩੩-