ਸਮੱਗਰੀ 'ਤੇ ਜਾਓ

ਪੰਨਾ:ਕੇਸਰ ਕਿਆਰੀ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪. ਰਹੇ ਪੁਰਾਣੇ ਰੌਲਾ ਪਾਂਦੇ,
ਨਵੇਂ ਵਧ ਗਏ ਹਸਦੇ ਗਾਂਦੇ ।
ਨੱਚ ਖਲੋਤੀ ਫਿਰਕੇਦਾਰੀ,
ਮਚਲਾ ਹੋ ਗਿਆ ਚਤੁਰ ਮਦਾਰੀ,
ਲੱਗਾ ਦੇਣ ਪਿਆਰ,
ਸਮੇਂ ਦੀ ਨਵੀਓਂ ਨਵੀਂ ਬਹਾਰ ।

੫. ਬਾਬਾ ! ਰਾਹੋਂ ਲਾਂਭੇ ਹੋ ਜਾ,
ਜਾਂ ਨਵਿਆਂ ਦੇ ਨਾਲ ਖਲੋ ਜਾ ।
ਪਿਛਲੀਆਂ ਲਹਿਰਾਂ ਕਿੱਥੇ ਗਈਆਂ,
ਇਹ ਹੁਣ ਹੰਭਲੇ ਮਾਰਨ ਪਈਆਂ,
ਅਗਲੀਆਂ ਹੋਰ ਤਿਆਰ,
ਸਮੇਂ ਦੀ ਨਵੀਓਂ ਨਵੀਂ ਬਹਾਰ ।

੬. ਤੱਤੇ ਠੰਢੇ ਸਮੇਂ ਸਮੋਏ,
ਵਕਤ ਨਜਿੱਠਣ ਕੱਠੇ ਹੋਏ ।
ਜੁਗ ਜੁਗ ਚਕ੍ਰ ਕਾਲ ਦਾ ਚੱਲੇ,
ਔਖੇ, ਹੁੰਦੇ ਜਾਣ ਸੁਖੱਲੇ,
ਤੁਰੀ ਰਹੇ ਰਫ਼ਤਾਰ,
ਸਮੇਂ ਦੀ ਨਵੀਓਂ ਨਵੀਂ ਬਹਾਰ ।

-੩੭-