ਪੰਨਾ:ਕੇਸਰ ਕਿਆਰੀ.pdf/70

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬. ਪ੍ਰਹਿਲਾਦ ਦੇ ਦਿਲ ਦਾ ਚੇਤਾ ਕਰ,
ਫ਼ਰਿਹਾਦ ਦੇ ਦਿਲ ਦਾ ਚੇਤਾ ਕਰ,
ਦਿਲ ਨੇ ਹੀ ਨਹੀਂ ਸੀ ਲਾਜ ਰਖੀ ?
ਇਕ ਨੰਗੀ ਹੋ ਰਹੀ ਨਾਰੀ ਦੀ ।

੭. ਜਦ ਦਿਲ ਤੇਰਾ ਤੁਲ ਜਾਵੇਗਾ,
ਤਾਰੇ ਭੀ ਤੋੜ ਲਿਆਵੇਗਾ,
ਇਸ ਦਿਲ ਥੀਂ ਉਠੇ ਇਰਾਦੇ ਤੇ
ਬਰਸੇਗੀ ਰਹਿਮਤ ਬਾਰੀ ਦੀ ।

੮. ਉਠ, ਹਿੰਮਤ ਕਰ, ਤੇ ਤਣ ਜਾ ਫਿਰ,
ਜੋ ਬਣਨਾ ਚਾਹੇਂ ਬਣ ਜਾ ਫਿਰ,
ਚਾਹੇ ਬਹਿ ਜਾ ਰਾਜ-ਸਿੰਘਾਸਣ ਤੇ,
ਚਾਹੇ ਕਫ਼ਨੀ ਪਹਿਨ ਭਿਖਾਰੀ ਦੀ ।

-੩੯-