ਪੰਨਾ:ਕੇਸਰ ਕਿਆਰੀ.pdf/72

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਿੱਸੇ ਬਖ਼ਰੇ ਵੰਡਣ ਵਿਚ ਤਾਂ
ਹੋ ਗਿਓਂ ਬਹੁਤ ਸਿਆਣਾ ਤੂੰ,
ਮਿਲ ਬੈਠਣ ਦੀ ਬਰਕਤ ਦੀ ਭੀ
ਕੀਮਤ ਕੋਈ ਪਾਇਆ ਕਰ !

ਪੁਣ ਛਾਣਾਂ ਵਿਚ ਆਟਾ ਕਿਰ ਗਿਆ,
ਰੋ ਬਹਿ ਬਹਿ ਕੇ ਲੇਖਾਂ ਨੂੰ,
ਬਾਲ ਬਚੇ ਨੂੰ ਫਾਹੇ ਦੇ ਕੇ
ਫੋਕੇ ਸੰਖ ਵਜਾਇਆ ਕਰ !

ਇਕਸੇ ਬੂਟੇ ਦੇ ਫੁਲ ਹੋ ਕੇ
ਖਾਣੀ ਖ਼ਾਰ ਨ ਚੰਗੀ ਏ,
ਅਪਣੇ ਵੀਰਾਂ ਕੋਲੋਂ, ਪਾਗ਼ਲ !
ਡਰ ਡਰ ਨਾ ਘਬਰਾਇਆ ਕਰ !

ਕਰ ਕਰ ਘੋਲ, ਚੁਰਾਹੇ ਦੇ ਵਿਚ
ਹਾਂਡੀ ਤੇਰੀ ਭਜਦੀ ਏ,
ਦੇ ਦੇ ਪੱਗ ਪਰਾਏ ਹੱਥੀਂ,
ਅਹਿਮਕ ਨਾ ਅਖਵਾਇਆ ਕਰ !

-੪੧-