ਪੰਨਾ:ਕੇਸਰ ਕਿਆਰੀ.pdf/78

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੮. ਦੋਹੜਾ.

ਜਗ ਵਿਚ ਜਿਸ ਨੂੰ,
ਜੁੜ ਜਾਂਦੀ ਹੈ
ਖੰਨੀ ਮੰਨੀ ਖਾਣ ਲਈ,

ਕੁੱਲੀ ਬਹਿਣ ਬਹਾਣ ਲਈ
ਤੇ
ਜੁੱਲੀ ਰਾਤ ਲੰਘਾਣ ਲਈ,

ਬਰਦਾ ਨਹੀਂ ਕਿਸੇ ਦਾ
ਤੇ ਨਾ
ਹੁਕਮ ਕਿਸੇ ਤੇ ਕਰਦਾ ਹੈ,

ਕਹੁ ਸੂ
ਖੁਸ਼ੀਆਂ ਮਾਣ,
ਕਿ
ਕਾਫ਼ੀ ਹੈ ਇਹ ਉਮਰ ਬਿਤਾਣ ਲਈ ।

(ਉਮਰ ਖ਼ਿਆਮ)

-੪੭-