ਪੰਨਾ:ਕੇਸਰ ਕਿਆਰੀ.pdf/83

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੧. ਬੇਨਤੀ.

(ਗ਼ਜ਼ਲ ਕੱਵਾਲੀ)

ਮੇਰੇ ਕਾਇਨਾਤ ਦੇ ਮਾਲਿਕਾ !
ਮੇਰੇ ਮਨ ਦੀ ਮੈਲ ਉਤਾਰ ਦੇ,
ਕੋਈ ਪਾ ਕੇ ਨੀਝ ਮਿਹਰ ਭਰੀ,
ਮੇਰੀ ਵਿਗੜੀ ਪੈਜ ਸੁਆਰ ਦੇ ।

੧. ਮੇਰੇ ਸਾਜ਼ ਦੀ ਹੈਂ ਸਦਾ ਤੂੰਹੇਂ,
ਮੇਰੇ ਦਰਦ ਦੀ ਹੈਂ ਦਵਾ ਤੂੰਹੇਂ,
ਤੂੰਹੇਂ ਲਾਈ, ਆ ਕੇ ਬੁਝਾ ਤੂੰਹੇਂ,
ਮੇਰੇ ਤਪਦੇ ਸੀਨੇ ਨੂੰ ਠਾਰ ਦੇ ।

੨. ਮੇਰੀ ਹਰ ਗਈ ਤਾਂ ਤੂੰਹੇਂ ਜਿਤਾ,
ਮੇਰੀ ਰੁੜ੍ਹ ਗਈ ਤਾਂ ਤੂੰਹੇਂ ਬਚਾ,
ਜਿਵੇਂ ਬਣਦਾ ਈ ਮੇਰਾ ਕੁਝ ਬਣਾ,
ਮੇਰੇ ਡਿਗਦੇ ਦਿਲ ਨੂੰ ਉਸਾਰ ਦੇ ।

੩. ਤੂੰ ਬਿਸੁਰਤ ਸੁਰਤ ਜਗਾ ਮੇਰੀ,
ਤੂੰ ਹਿਲਾ ਕੇ ਤਰਬ ਬੁਲਾ ਮੇਰੀ,
ਨਿਗਹ ਪਾ ਕੇ, ਕਰ ਦੇ ਜਿਲਾ ਮੇਰੀ,
ਕੋਈ ਹੋਸ਼ ਵਾਲਾ ਖ਼ੁਮਾਰ ਦੇ ।

੪. ਮੇਰਾ ਘਰ ਨਹੀਂ, ਮੇਰਾ ਦਰ ਨਹੀਂ,
ਮੇਰਾ ਕੁਝ ਨਹੀਂ, ਕੋਈ ਡਰ ਨਹੀਂ,
ਮੇਰਾ ਤੂੰ ਤੇ ਹੈਂ, ਤੇਰਾ ਫ਼ਜ਼ਲ ਹੈ,
ਮੈਨੂੰ ਬਸ ਨੇਂ ਤਕਵੇ ਪਿਆਰ ਦੇ ।

-੫੨-