ਪੰਨਾ:ਕੇਸਰ ਕਿਆਰੀ.pdf/84

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫. ਜੇ ਮੈਂ ਤਰ ਗਿਆ, ਤਾਂ ਭੀ ਖ਼ੈਰ ਹੈ,
ਜੇ ਮੈਂ ਹਰ ਗਿਆ, ਤਾਂ ਭੀ ਖ਼ੈਰ ਹੈ,
ਤੂੰ ਜਨਾਬ ਅਪਣੀ ਦੀ ਸੋਚ ਲੈ,
ਕੋਈ ਦੂਤੀ ਲੋਹੜ ਨ ਮਾਰ ਦੇ ।

੬. ਮੈਨੂੰ ਯਾਦ ਹੈਂ, ਮੇਰੇ ਪਾਸ ਹੈਂ,
ਮੇਰਾ ਜਿਸਮ ਹੈਂ, ਮੇਰੇ ਸਾਸ ਹੈਂ,
ਮੇਰੇ ਦੀਦਿਆਂ ਦਾ ਕਸੂਰ ਹੈ,
ਕੋਈ ਦਾਰੂ ਦੇ ਕੇ ਨਿਖਾਰ ਦੇ ।

੭. ਤੂੰਹੇਂ ਮਸਜਿਦੀਂ ਤੂੰਹੇਂ ਮੰਦਿਰੀਂ,
ਤੂੰਹੇਂ ਜੰਗਲੀਂ, ਤੂੰਹੇਂ ਅੰਦਰੀਂ,
ਜਿਨ੍ਹੇ ਜਿਸ ਜਗਹ ਭੀ ਪੁਕਾਰਿਆ,
ਬੂਹੇ ਖੁਲ੍ਹ ਗਏ ਤੇਰੇ ਪਿਆਰ ਦੇ ।

੮. ਤੇਰੇ ਰੰਗ ਝਲਕਦੇ ਥਾਂ ਬ ਥਾਂ,
ਕੋਈ ਫੁਲ ਨਹੀਂ ਤੇਰੀ ਬੂ ਬਿਨਾਂ,
ਜਿਹੜਾ ਪਰਦਾ ਪਰਤ ਕੇ ਵੇਖਿਆ,
ਮਿਲੇ ਨਕਸ਼ ਤੇਰੀ ਨੁਹਾਰ ਦੇ ।

-੫੩-