ਪੰਨਾ:ਕੇਸਰ ਕਿਆਰੀ.pdf/85

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੨. ਹੇ ਇਨਸਾਨ !

੧. ਤੂੰ ਨਹੀਂ ਉਹ ਹਸਤੀ ? ਜਿਸਨੇ-
ਧਰਤੀ ਉੱਤੇ ਪੈਰ ਜਮਾ ਕੇ,
ਪੱਧਰ, ਪਰਬਤ, ਸਾਗਰ ਟੋਹੇ,
ਆਸ ਪਾਸ ਦੀ ਰੌਣਕ ਦੇਖੀ,
ਫਿਰ ਅਖੀਆਂ ਨੂੰ ਉਤ੍ਹਾਂ ਉਠਾਇਆ,
ਤਾਰਿਆਂ ਦਾ ਅਣਦਾਜ਼ਾ ਲਾਇਆ,
ਵੇਖ ਚੁੜਿੱਤਣ ਕਾਇਨਾਤ ਦੀ,
ਲਗ ਪਿਓਂ ਹੋਣ ਹਿਰਾਨ ।

੨. ਤੂੰਹੇਂ ਨਹੀਂ ਉਹ ਹਸਤੀ ? ਜਿਸਨੇ-
ਕੱਲੇ ਬੈਠਿਆਂ ਸੋਚਾਂ ਕਰ ਕਰ-
ਰਬ ਦਾ ਹੁਲੀਆ ਡੌਲ ਮਾਰਿਆ,
ਅਪਣੇ ਵਰਗਾ ਚਿਹਰਾ ਮੁਹਰਾ,
ਸਭ ਤੋਂ ਸਿਆਣਾ, ਹਸਮੁਖ ਗੋਰਾ,
ਧੋਤੀ, ਤਿਲਕ, ਬਿਜੰਤੀ ਮਾਲਾ,
ਲੰਮੀਆਂ ਬਾਹਾਂ, ਚੌੜੀ ਛਾਤੀ,
ਸਾਰਿਆਂ ਤੋਂ ਬਲਵਾਨ ।

-੫੪-