ਪੰਨਾ:ਕੇਸਰ ਕਿਆਰੀ.pdf/95

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੯. ਆ ! ਰਲ ਮਿਲ ਕੇ…

੧. ਆ ਭਈ ਸਜਣਾ !
ਕੱਠਿਆਂ ਬਹੀਏ,
ਦੁਖ-ਸੁਖ ਫੋਲ, ਘੜੀ ਪੈ ਰਹੀਏ ।
ਮੈਂ ਤੇ ਦੂਰ ਬੜੀ ਹੈ ਜਾਣਾ,
ਤੇਰਾ ਕਿਧਰੋਂ ਹੋਇਆ ਆਣਾ ?
ਧੋ ਲੈ ਪੈਰ,
ਥਕੇਵਾਂ ਲਾਹ ਲੈ,
ਐਥੇ ਈ ਪੈ ਜਾ,
ਮੰਜੀ ਡਾਹ ਲੈ,

ਗੱਲ ਕਰ ਕੋਈ, ਜੀ ਪਰਚਾਈਏ,
ਆ ! ਰਲ ਮਿਲ ਕੇ ਰਾਤ ਲੰਘਾਈਏ ।

੨. ਤੂੰ ਡਾਢਾ ਹਸਮੁਖ ਹੈਂ ਯਾਰਾ !
ਕੇਡਾ ਲਗਨਾ ਏਂ ਪਿਆਰਾ ਪਿਆਰਾ ।
ਖਬਰੇ ਕੀ ਤੂੰ ਜਾਦੂ ਕੀਤਾ,
ਦੋ ਗੱਲਾਂ ਵਿਚ ਮਨ ਮੋਹ ਲੀਤਾ ।
ਰੋਟੀ ਸਾਡੇ ਪਾਸ ਬੜੀ ਹੈ,
ਤੇਰੀ ਭੀ ਹੈ, ਮੇਰੀ ਭੀ ਹੈ ।

ਕੋਲੋ ਕੋਲੀ ਬਹਿ ਕੇ ਖਾਈਏ,
ਆ ! ਰਲ ਮਿਲ ਕੇ ਰਾਤ ਲੰਘਾਈਏ ।

-੬੪-