ਪੰਨਾ:ਕੇਸਰ ਕਿਆਰੀ.pdf/96

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩. ਛਡ ਦੇ ਖਹਿੜਾ ਸ਼ਰਾ ਧਰਮ ਦਾ,
ਬੈਠ ਮੁਕਾਈਏ ਕਿੱਸਾ ਗ਼ਮ ਦਾ ।
ਮੈਂ ਬਾਹਮਣ, ਤੂੰ ਸੱਯਦ ਹੋਵੇਂ,
ਅੰਤ ਅਸੀਂ ਪਾਂਧੀ ਹਾਂ ਦੋਵੇਂ ।
ਤੂੰ ਮੈਨੂੰ, ਮੈਂ ਤੈਨੂੰ ਸਹਿਣਾ,
ਦਿਨ ਚੜ੍ਹਿਆਂ ਬਹਿ ਤੇ ਨਹੀਂ ਰਹਿਣਾ ।

ਹਾਲੀ ਹਸ ਹਸ ਜੀ ਪਰਚਾਈਏ,
ਆ ! ਰਲ ਮਿਲ ਕੇ ਰਾਤ ਲੰਘਾਈਏ ।

੪. ਏਸ ਸਰਾਂ ਵਿਚ ਡੇਰਾ ਪਾ ਕੇ,
ਤੁਰ ਜਾਂਦੇ ਹਨ, ਲੋਕੀਂ ਆ ਕੇ ।
ਹਰ ਕੋਈ ਰਹਿੰਦਾ ਰਾਹ ਵਿਚ ਮਿਲਦਾ,
ਕੋਈ ਕੋਈ ਲਭਦਾ ਮਹਿਰਮ ਦਿਲ ਦਾ ।
ਸਵੀਏਂ ਧਰ ਕੇ ਬਾਂਹ ਸਰ੍ਹਾਣੇ,
ਦਿਨ ਚੜ੍ਹਦੇ ਨੂੰ ਸਾਈਂ ਜਾਣੇ-

ਕਿਸ ਪਾਸੇ ਵਲ ਮੂੰਹ ਪਰਤਾਈਏ,
ਆ ! ਰਲ ਮਿਲ ਕੇ ਰਾਤ ਲੰਘਾਈਏ ।

-੬੫-