ਪੰਨਾ:ਕੇਸਰ ਕਿਆਰੀ.pdf/97

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੦. ਅਯਾਲੀ.

ਅਸ਼ਕੇ ਤਿਰੇ ਅਯਾਲੀ ਬਾਬਾ !
ਧੰਨ ਤੂੰ ਧੰਨ ਤੇਰਾ ਦਾਬਾ ।
ਭੇਡਾਂ ਤੇਰੀਆਂ ਚਰਨ ਹਜ਼ਾਰਾਂ,
ਬੁਢੀਆਂ, ਨਢੀਆਂ ਤੇ ਮੁਟਿਆਰਾਂ ।
ਕੋਈ ਚਿੱਟੀ ਤੇ ਕੋਈ ਕਾਲੀ,
ਕੋਈ ਘੋਨੀ ਕੋਈ ਵਾਲਾਂ ਵਾਲੀ ।
ਤਾੜ ਤੇਰੀ ਹੈ ਸਭ ਦੇ ਉੱਤੇ,
ਘੇਰੀ ਰਖਦੇ ਤੇਰੇ ਕੁੱਤੇ ।
ਆ ਗਈ ਕਿਧਰੋਂ ਰੱਬ ਸਬੱਬੀ,
ਕਾਬੂ ਤੇਰੇ ਰੰਗ ਦੀ ਡੱਬੀ ।
ਸਭ ਨੂੰ ਠੱਪੇ ਲਾਈ ਜਾਵੇਂ
ਅਪਣਾ ਰੰਗ ਚੜ੍ਹਾਈ ਜਾਵੇਂ ।
ਲਗ ਗਈ ਤੇਰੀ ਜਿਹਨੂੰ ਨਿਸ਼ਾਨੀ,
ਹੋ ਨਹੀਂ ਸਕਦੀ ਫੇਰ ਬਿਗਾਨੀ ।
ਇਧਰ ਉਧਰ ਜੇ ਹੋ ਭੀ ਜਾਵੇ,
ਬਿੱਲਾ ਤੇਰਾ ਤੁਰਤ ਫੜਾਵੇ ।
ਜਾਦੂ ਤੇਰੀ ਲੰਮੀ ਛੜ ਦਾ,
ਦੂਰੋਂ ਪਿਆ ਸੰਭਾਲਾਂ ਕਰਦਾ ।

-੬੬-