ਸਾਧੂਆਂ ਵਾਂਗਰ ਚਾਲ ਢਾਲ, ਪੋਸ਼ਾਕ। ਬੋਲਨਾ ਵੀ ਸੁਆਦਲੇ, ਅਰ ਬਚਨ ਵੀ ਗਿਆਨ ਭਰੇ। ਕੋਈ ਸਾਧੂ, ਕਿੱਸੇ ਤੇ ਪੜ੍ਹਦੇ ਹਨ, ਪਰ ਅਪਨਾ ਧਰਮ ਹਥੋਂ ਨਹੀਂ ਛਡਦੇ। ਕਾਮ ਨੂੰ ਨੇੜੇ ਨਹੀਂ ਛੋਨ ਦਿੰਦੇ।
ਇਨ੍ਹਾਂ ਵਿਚੋਂ ਸਰੋਮਨੀਕਿਸ਼ਨ ਸਿੰਘ ਜੀ ਆਰਫ ਹਨ, ਔਹ ਦਾਸ ਹੋਰੀ ਕਾਫੀਆਂ ਪੜ੍ਹਦੇ ਆਉਂਦੇ ਹਨ। ਕਿਧਰੇ ਸਰਜੂ ਰਾਮ ਤੇ ਬਸੰਤ ਰਾਮ ਜੀ ਅਪਨੇ ਕਿਸੇ ਪੜ੍ਹਦੇ ਹਨ। ਇਕ ਅਚਰਜ ਰੰਗ ਹੈ। ਇਕ ਵਖਰੇ ਟੋਲੇ ਵਿਚ ਮਾਲਵੇ ਦੇ ਸਿਖਾਂ ਦਾ ਜ਼ੋਰ ਹੈ। ਦੋ ਕਵੀ ਕਬਿਤ ਪੜਦੇ ਹਨ ਪਰ ਬੜੇ ਸੋਹਨੇ, ਮਨ ਖਿਚਵੇਂ। ਸਿਖ ਮਸਤ ਹੁੰਦੇ ਨਚਦੇ ਤੇ ਕੁੱਦਦੇ ਹਨ। ਕਿਉਂ ਕਿਸਾ ਜੋ ਹੀਰ ਰਾਂਝੇ ਦਾ ਹੋਇਆ।ਏਹ ਜੇ ਜੋਗ ਸਿੰਘ ਤੇ ਭਗਵਨ ਸਿੰਘ ਮਾਲਵੇ ਦੇ ਪ੍ਰਸਿਧ ਕਵੀ॥
ਏਹਨਾਂ ਦੇ ਪਿੱਛੇ ਇਕ ਕਵੀ ਦੇ ਗਿਰਦ ਬੜੀ ਭੀੜ ਭਾੜ ਹੈ।ਹਿੰਦੂ ਈ ਹਿੰਦੂ ਨਜ਼ਰ ਆਉਂਦੇ ਹਨ। ਇਸ ਭੀੜ ਵਿੱਚ, ਸਨਾਤਨੀ, ਮਹਾਜ਼ੇ ਬਾਬੂ, ਹਟਵਾਨੀਏ ਕੋਈ ਕੋਟ ਪਤਲੂਨ ਡਟੇ ਵੀ ਦਿਸਦੇ ਹਨ। ਏਹ ਕਵੀ ਜੀ ਵੀ ਭਗਤ ਬਨੇ ਦਿਸਦੇ ਹਨ, ਅਰ ਲੋਕਾਂ ਨੂੰ ਉਪਦੇਸ਼ ਦਿੰਦੇ ਹਨ। ਏਹਨਾਂ ਦੀ ਬਾਣੀ ਵਿੱਚ ਰਸ ਤੇ ਹੈ ਪਰ ਗਿਆਨ ਤੇ ਵੈਦਾਂਤ ਦਾ ਜ਼ੋਰ ਹੈ। ਲੋਕੀ ਇਕ ਬੈਂਤ ਸੁਨਦੇ ਹਨ ਵਾਹ ਵਾਹ-ਕਾਲੀਦਾਸ ਜੀ ਵਾਹ ਆਖਦੇ ਹਨ। ਇਹ ਗੁਜਰਾਂਵਾਲੀਏ ਕਾਲੀਦਾਸ ਜੀ ਹਨ।
ਏਸੇ ਭੀੜ ਭਾੜ ਵਿੱਚ ਕਈ ਸਾਧੂ ਰੂਪ ਕਵੀ, ਸੀਹਰਫੀਆਂ ਸਨ ਅਰ ਤ੍ਰੀਮਤਾਂ ਮਰਦ ਧੰਨ ਧੰਨ ਆਖਦੇ ਅਤੇ ਆਪਣੇ ਸਾਦੇ ਮਨਾਂ ਨੂੰ ਧਰਮ ਅੱਗੇ ਨਵਾਂਦੇ ਹਨ।
ਏਹ ਭੀੜ ਵੀ ਮੁੱਕੀ ਬੱਸ ਫੇਰ ਤੇ ਸੁੰਨ ਸਾਨ ਨਜ਼ਰ ਆਈ